ਕੀ ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਹੋਇਆ ਵਿਆਹ ? ਜਾਣੋ ਪੂਰੀ ਖ਼ਬਰ

By  Shaminder April 2nd 2022 01:46 PM -- Updated: April 2nd 2022 01:59 PM

ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਏਨੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਚਰਚਾ ‘ਚ ਹਨ । ਖ਼ਬਰਾਂ ਆ ਰਹੀਆਂ ਹਨ ਕਿ ਦੋਵੇਂ ਇਸੇ ਮਹੀਨੇ ਵਿਆਹ ਕਰਵਾ ਸਕਦੇ ਹਨ । ਪਰ ਇਸ ਬਾਰੇ ਕੋਈ ਵੀ ਅਧਿਕਾਰਕ ਐਲਾਨ ਦੋਨਾਂ ਵੱਲੋਂ ਨਹੀਂ ਕੀਤਾ ਗਿਆ ਹੈ । ਅਜਿਹੇ ‘ਚ ਦੋਵਾਂ ਦੇ ਵਿਆਹ ਦੀਆਂ ਫਰਜ਼ੀ ਤਸਵੀਰਾਂ ਵੀ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਰਣਬੀਰ ਕਪੂਰ ਲਾੜਾ ਬਣਿਆ ਹੋਇਆ ਹੈ ਜਦੋਂਕਿ ਆਲੀਆ ਭੱਟ ਵੀ ਲਾੜੀ ਦੇ ਲਿਬਾਸ ‘ਚ ਨਜ਼ਰ ਆ ਰਹੀ ਹੈ । ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ।

Ranbir Kapoor and Alia Bhatt are' getting married' soon Image Source: Twitter

ਹੋਰ ਪੜ੍ਹੋ : ਰਣਬੀਰ ਕਪੂਰ ਤੇ ਆਲੀਆ ਭੱਟ ਇਕੱਠੇ ਪਹੁੰਚੇ ਵਾਰਾਣਸੀ, ਏਅਰਪੋਰਟ ‘ਤੇ ਹੋਏ ਸਪਾਟ

ਦਰਸਅਲ ਰਣਬੀਰ ਆਲੀਆ ਦੇ ਨਾਲੋਂ ਉਨ੍ਹਾਂ ਦੇ ਪ੍ਰਸ਼ੰਸਕ ਇਸ ਵਿਆਹ ਨੂੰ ਲੈ ਕੇ ਜ਼ਿਆਦਾ ਐਕਸਾਈਟਿਡ ਹਨ । ਕੁਝ ਦਿਨ ਪਹਿਲਾਂ ਸਲਮਾਨ ਖ਼ਾਨ ਅਤੇ ਸੋਨਾਕਸ਼ੀ ਸਿਨ੍ਹਾ ਦੇ ਵਿਆਹ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ ।ਪਰ ਏਨੀਂ ਦਿਨੀਂ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਆਲੀਆ ਅਤੇ ਰਣਬੀਰ ਕਪੂਰ ‘ਤੇ ਟਿਕੀਆਂ ਹੋਈਆਂ ਹਨ ।

Ranbir Kapoor and Alia Bhatt are' getting married' soon Image Source: Twitter

ਅਦਾਕਾਰਾ ਆਲੀਆ ਭੱਟ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ ਨੂੰ ਲੈ ਕੇ ਚਰਚਾ ‘ਚ ਆਈ ਸੀ । ਇਸ ਫ਼ਿਲਮ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਏਗੀ । ਉੱਥੇ ਹੀ ਰਣਬੀਰ ਕਪੂਰ ਦੀ ਗੱਲ ਕਰੀਏ ਤਾਂ ਉਹ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੇ ਹਨ । ਬੀਤੇ ਦਿਨੀਂ ਦੋਵਾਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ ਜਿਸ ‘ਚ ਦੋਵੇਂ ਜਣੇ ਇੱਕ ਮੰਦਰ ‘ਚ ਨਜ਼ਰ ਆਏ ਸਨ ।

 

View this post on Instagram

 

A post shared by Alia Bhatt ?☀️ (@aliaabhatt)

Related Post