ਰਣਬੀਰ ਕਪੂਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਹੈ ਖੂਬ ਸ਼ੇਅਰ, ਗੁਰਪੁਰਬ ਸਮਾਰੋਹ ‘ਚ ਹੋਏ ਸੀ ਸ਼ਾਮਿਲ

By  Lajwinder kaur November 13th 2019 11:29 AM

ਬਾਲੀਵੁੱਡ ਸਟਾਰ ਰਣਬੀਰ ਕਪੂਰ ਬਿਤੇ ਦਿਨੀਂ ਯਾਨੀਕਿ ਮੰਗਲਵਾਰ ਵਾਲੇ ਦਿਨ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ‘ਤੇ ਮੁੰਬਈ ਦੇ ਉਲਾਹਸਨਗਰ ਦੇ ਇਕ ਗੁਰਦੁਆਰੇ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਗੁਰਪੁਰਬ ਸਮਾਰੋਹ ਚ ਸ਼ਾਮਿਲ ਹੋਏ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

 

Video- Ranbir Kapoor snapped in Ulhasnagar on the occasion of 550th GuruNanak Jayanti. ? pic.twitter.com/rJcSQ8kULh

— Ranbir Kapoor Universe (@RanbirKUniverse) November 12, 2019

 

 

View this post on Instagram

 

HAPPY GURUPURAB EVERYONE ?? RANBIR KAPOOR TODAY AT ULHASNAGAR TO ATTEND WORLD'S BIGGEST PRABHAT PHERI ON THE ONCASSION OF GURU NANAKJI'S 550TH JAYANTI ?? . . . #HappyGuruPurab ? . . . @neetu54 @riddhimakapoorsahniofficial

A post shared by (SHALU)? Ranbir Kapoor ? (@ranbirsfandom) on Nov 12, 2019 at 12:02am PST

ਹੋਰ ਵੇਖੋ:ਸ਼ਹਿਨਾਜ਼ ਗਿੱਲ ਦੇ ਬਦਲੇ ਰੰਗ, ਛੱਡਿਆ ਸਿਧਾਰਥ ਸ਼ੁਕਲਾ ਦਾ ਸਾਥ, ਦੇਖੋ ਵੀਡੀਓ

ਬਰਫੀ ਸਟਾਰ ਆਪ ਤਾਂ ਸੋਸ਼ਲ ਮੀਡੀਆ ਤੋਂ ਦੂਰੀ ਹੀ ਰੱਖਦੇ ਨੇ ਪਰ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਹਨ।

ਤਸਵੀਰਾਂ ਚ ਦੇਖ ਸਕਦੇ ਹੋ ਫੈਨਜ਼ ਜੋ ਕਿ ਬਾਲੀਵੁੱਡ ਸਟਾਰ ਦੀ ਇਕ ਝਲਕ ਵੇਖਣ ਲਈ ਵੱਡੀ ਗਿਣਤੀ ‘ਚ ਉਸ ਜਗ੍ਹਾ 'ਤੇ ਪਹੁੰਚੇ ਹੋਏ ਸਨ। ਜਿਸ ਤੋਂ ਬਾਅਦ ਰਣਬੀਰ ਨੇ ਆਪਣੇ ਫੈਨਜ਼ ਨੂੰ ਸਲਾਮ ਕਰਨ ਲਈ ਆਪਣੀ ਕਾਰ ਦੇ ਸਨਰੂਫ ਤੋਂ ਨਿਕਲ ਕੇ ਸਭ ਨੂੰ ਬਹੁਤ ਹੀ ਪਿਆਰ ਨਾਲ ਹੱਥ ਮਿਲਾਉਂਦੇ ਹੋਏ ਨਜ਼ਰ ਆ ਰਹੇ ਹਨ।ਰਣਬੀਰ ਕਪੂਰ ਵ੍ਹਾਈਟ ਰੰਗ ਦੀ ਕਮੀਜ਼ ਤੇ ਡੇਨਿਮ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸਿਰ ਉੱਤੇ ਚਿੱਟੇ ਰੰਗ ਦਾ ਰੁਮਾਲਾ ਬੰਨਿਆ ਹੋਇਆ ਹੈ ਜਿਸ ਤੇ 550ਵਾਂ ਪ੍ਰਕਾਸ਼ ਪੁਰਬ ਲਿਖਿਆ ਹੋਇਆ ਹੈ।ਜੇ ਗੱਲ ਕਰੀਏ ਰਣਬੀਰ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ‘ਬ੍ਰਾਹਮਾਸਤਰ’ ਚ ਆਲੀਆ ਭੱਟ ਨਾਲ ਨਜ਼ਰ ਆਉਣਗੇ।

 

Related Post