ਰਣਦੀਪ ਹੁੱਡਾ ਨੇ ਆਪਣੇ ਭਾਣਜੇ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਸਰਦਾਰੀ ਲੁੱਕ 'ਚ ਨਜ਼ਰ ਆਏ ਮਾਮਾ-ਭਾਣਜਾ

By  Lajwinder kaur September 10th 2021 10:25 AM -- Updated: September 10th 2021 10:29 AM

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ Randeep Hooda  ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਭਾਣਜੇ ਦੇ ਨਾਲ ਆਪਣੀ ਪਿਆਰੀ ਜਿਹੀ ਤਸਵੀਰ ਪੋਸਟ ਕੀਤੀ ਹੈ। ਇਹ ਖ਼ਾਸ ਮੌਕਾ ਰਿਹਾ ਉਨ੍ਹਾਂ ਨੇ ਦੇ ਭਾਣਜੇ  nephew ਓਜਸ ਸਾਂਗਵਾਨ ਦੇ ਜਨਮਦਿਨ ਦਾ।

INSIDE IMAGE OF RANDEEP HOOD WITH SISTER image source- instagram

ਹੋਰ ਪੜ੍ਹੋ : ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ ਗਾਇਕ ਯੋ ਗੋਲਡ ਈ ਗਿੱਲ ਦਾ ਨਵਾਂ ਗੀਤ ‘Miss Kardi’

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਭਾਣਜੇ ਦੇ ਨਾਲ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- “When we were kings !!” ਹੈਪੀ ਬਰਥਡੇਅ ਮੇਰੇ ਪਿਆਰੇ ਭਾਣਜੇ

Ojas Sangwan @thisisphotojas

??

All the best for your film school starting Tom in Chicago beta ????????’

#throwback’ । ਤਸਵੀਰ ‘ਚ ਰਣਦੀਪ ਹੁੱਡਾ ਤੇ ਉਨ੍ਹਾਂ ਦੇ ਭਾਣਜੇ ਨੇ ਪੱਗ ਬੰਨੀ ਹੋਈ ਹੈ। ਪ੍ਰਸ਼ੰਸਕਾਂ ਨੂੰ ਮਾਮੇ-ਭਾਣਜੇ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ਚ ਇਸ ਪੋਸਟ ਉੱਤੇ ਲਾਈਕਸ ਤੇ ਵਧਾਈ ਵਾਲੇ ਮੈਸੇਜ ਆ ਚੁੱਕੇ ਨੇ।

randeep hood wished happy birthday to his nephew image source- instagram

ਹੋਰ ਪੜ੍ਹੋ : ਪੰਜਾਬੀ ਗੀਤ ‘ਬਟੂਆ’ ਉੱਤੇ ਇਸ ਬਜ਼ੁਰਗ ਔਰਤ ਦਾ ਡਾਂਸ ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ, ਸਚਿਨ ਆਹੂਜਾ ਨੇ ਵੀਡੀਓ ਸ਼ੇਅਰ ਕਰਕੇ ਆਖੀ ਇਹ ਖ਼ਾਸ ਗੱਲ

ਦੱਸ ਦਈਏ ਰਣਦੀਪ ਹੁੱਡਾ ਦਾ ਜਨਮ ਹਰਿਆਣਾ ਦੇ ਰੋਹਤਕ ‘ਚ ਹੋਇਆ ਸੀ। ਉਨ੍ਹਾਂ ਨੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਐਕਟਿੰਗ ਦਾ ਦਮ ਦਿਖਾਇਆ ਹੈ । ਹੁਣ ਤੱਕ ਦੇ ਕਰੀਅਰ ‘ਚ ਉਨ੍ਹਾਂ ਨੇ ਕਈ ਤਰ੍ਹਾਂ ਦੇ ਵੱਖ-ਵੱਖ ਰੋਲ ਨੂੰ ਨਿਭਾਇਆ ਹੈ। ਹੁੱਡਾ ਨੇ ਆਪਣੀ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ 2001 ਦੀ ਮੀਰਾ ਨਾਇਰ ਦੀ ''ਮਾਨਸੂਨ ਵੈਡਿੰਗ'' ਫ਼ਿਲਮ ਦੇ ਨਾਲ ਕੀਤੀ ਸੀ। ਇਸ ਤੋਂ ਬਾਅਦ ਰਣਦੀਪ ਨੇ ‘ਵੰਨਸ ਅਪੋਨ ਏ ਟਾਈਮ ਇਨ ਮੁੰਬਈ’, ‘ਜੰਨਤ-2’, ‘ਸਰਬਜੀਤ’, ‘ਸੁਲਤਾਨ’, ‘ਸਾਹਿਬ ਬੀਵੀ ਔਰ ਗੈਂਗਸਟਰ’, ‘ਮੌਨਸੂਨ ਵੇਡਿੰਗ’, ‘ਰੰਗਰਸਿਆ’, ‘ਹਾਈਵੇਅ’ ਵਰਗੀ ਫਿਲਮਾਂ ‘ਚ ਕੰਮ ਕਰ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ। ਸਾਲ 2016 'ਚ ਆਈ ਸਰਬਜੀਤ ਫ਼ਿਲਮ 'ਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਦੀ ਚਾਰੇ-ਪਾਸੇ ਸ਼ਲਾਘਾ ਹੋਈ, ਜਿਸ ਕਰਕੇ ਉਨ੍ਹਾਂ ਦੀ ਝੋਲੀ ਕਈ ਅਵਾਰਡਜ਼ ਵੀ ਪਏ। ਅਖੀਰਲੀ ਵਾਰ ਉਹ ਸਲਮਾਨ ਖ਼ਾਨ ਦੀ ਫ਼ਿਲਮ ਰਾਧੇ ‘ਚ ਨਜ਼ਰ ਆਏ ਸੀ।

Related Post