ਰਣਜੀਤ ਬਾਵਾ ਆਪਣੀ ਐਲਬਮ 'LOUD' ਲਈ ਅੰਮ੍ਰਿਤ ਮਾਨ ਨਾਲ ਕਰ ਸਕਦੇ ਹਨ ਕੋਲੈਬਰੇਸ਼ਨ
Rupinder Kaler
June 23rd 2021 06:31 PM
ਰਣਜੀਤ ਬਾਵਾ ਛੇਤੀ ਹੀ ਆਪਣੀ ਨਵੀਂ ਐਲਬਮ'LOUD' ਲੈ ਕੇ ਆ ਰਹੇ ਹਨ। ਇਸ ਐਲਬਮ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ । ਇਸ ਐਲਬਮ ਨੂੰ ਲੈ ਕੇ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ । ਕਿਹਾ ਜਾ ਰਿਹਾ ਹੈ ਕਿ ਰਣਜੀਤ ਬਾਵਾ ਦਾ ਇਸ ਐਲਬਮ ਲਈ ਅੰਮ੍ਰਿਤ ਮਾਨ ਨਾਲ ਕੋਲੈਬੋਰੇਸ਼ਨ ਕਰ ਸਕਦੇ ਹਨ ।
Image Source: Instagram
ਹੋਰ ਪੜ੍ਹੋ :

ਇਹਨਾਂ ਖ਼ਬਰਾਂ ਨੂੰ ਰਣਜੀਤ ਬਾਵਾ ਨੇ ਹੀ ਹਵਾ ਦਿੱਤੀ ਹੈ ਕਿਉਂਕਿ ਰਣਜੀਤ ਬਾਵਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਅੰਮ੍ਰਿਤ ਮਾਨ ਉਨ੍ਹਾਂ ਦੇ ਨਾਲ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਉਹਨਾਂ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ਐਲਬਮ 'LOUD' ਦਾ ਟਾਈਟਲ ਟਰੈਕ ਅਗਲੇ ਹਫਤੇ ਹੈ।

ਅੰਮ੍ਰਿਤ ਮਾਨ ਦਾ ਲਿਖਿਆ ਗੀਤ ਰਣਜੀਤ ਬਾਵਾ ਤਾਂ ਗਾ ਹੀ ਰਹੇ ਨੇ ਪਰ ਰਣਜੀਤ ਬਾਵਾ ਨਾਲ ਅੰਮ੍ਰਿਤ ਦੀ ਗਾਣੇ ਵਿੱਚ ਫ਼ੀਚਰਿੰਗ ਵੀ ਹੋ ਸਕਦੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਵਾ ਦੀ ਇਸ ਐਲਬਮ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੇ ਹਨ ।