ਰਣਜੀਤ ਬਾਵਾ ਆਪਣੀ ਐਲਬਮ 'LOUD' ਲਈ ਅੰਮ੍ਰਿਤ ਮਾਨ ਨਾਲ ਕਰ ਸਕਦੇ ਹਨ ਕੋਲੈਬਰੇਸ਼ਨ

Written by  Rupinder Kaler   |  June 23rd 2021 06:31 PM  |  Updated: June 23rd 2021 06:31 PM

ਰਣਜੀਤ ਬਾਵਾ ਆਪਣੀ ਐਲਬਮ 'LOUD' ਲਈ ਅੰਮ੍ਰਿਤ ਮਾਨ ਨਾਲ ਕਰ ਸਕਦੇ ਹਨ ਕੋਲੈਬਰੇਸ਼ਨ

ਰਣਜੀਤ ਬਾਵਾ ਛੇਤੀ ਹੀ ਆਪਣੀ ਨਵੀਂ ਐਲਬਮ'LOUD' ਲੈ ਕੇ ਆ ਰਹੇ ਹਨ। ਇਸ ਐਲਬਮ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ । ਇਸ ਐਲਬਮ ਨੂੰ ਲੈ ਕੇ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ । ਕਿਹਾ ਜਾ ਰਿਹਾ ਹੈ ਕਿ ਰਣਜੀਤ ਬਾਵਾ   ਦਾ ਇਸ ਐਲਬਮ ਲਈ ਅੰਮ੍ਰਿਤ ਮਾਨ ਨਾਲ ਕੋਲੈਬੋਰੇਸ਼ਨ ਕਰ ਸਕਦੇ ਹਨ ।

Image Source: Instagram

ਹੋਰ ਪੜ੍ਹੋ :

ਕਿਸਾਨਾਂ ਦੀ ਮਦਦ ਕਰ ਰਹੇ ਇਸ ਭਰਾ ਦੇ ਹੱਕ ‘ਚ ਆਏ ਗਾਇਕ ਰਣਜੀਤ ਬਾਵਾ, ਪੋਸਟ ਪਾ ਕੇ ਕਿਹਾ- ‘ਰਾਮ ਸਿੰਘ ਰਾਣਾ ਦਾ ਸਾਥ ਦੇਣ ਤਾਂ ਜੋ ਉਸ ਹੋਟਲ ਦਾ ਰਸਤਾ ਜਲਦੀ ਖੋਲ੍ਹਿਆ ਜਾ ਸਕੇ’

singer ranjit bawa

ਇਹਨਾਂ ਖ਼ਬਰਾਂ ਨੂੰ ਰਣਜੀਤ ਬਾਵਾ ਨੇ ਹੀ ਹਵਾ ਦਿੱਤੀ ਹੈ ਕਿਉਂਕਿ ਰਣਜੀਤ ਬਾਵਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਅੰਮ੍ਰਿਤ ਮਾਨ ਉਨ੍ਹਾਂ ਦੇ ਨਾਲ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਉਹਨਾਂ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ਐਲਬਮ 'LOUD' ਦਾ ਟਾਈਟਲ ਟਰੈਕ ਅਗਲੇ ਹਫਤੇ ਹੈ।

ਅੰਮ੍ਰਿਤ ਮਾਨ ਦਾ ਲਿਖਿਆ ਗੀਤ ਰਣਜੀਤ ਬਾਵਾ ਤਾਂ ਗਾ ਹੀ ਰਹੇ ਨੇ ਪਰ ਰਣਜੀਤ ਬਾਵਾ ਨਾਲ ਅੰਮ੍ਰਿਤ ਦੀ ਗਾਣੇ ਵਿੱਚ ਫ਼ੀਚਰਿੰਗ ਵੀ ਹੋ ਸਕਦੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਵਾ ਦੀ ਇਸ ਐਲਬਮ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network