ਰਣਜੀਤ ਬਾਵਾ ਬਹੁਤ ਜਲਦ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘ਅੱਧੀ ਰਾਤ’

By  Lajwinder kaur May 24th 2019 01:10 PM

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਰਣਜੀਤ ਬਾਵਾ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸਭ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਉਨ੍ਹਾਂ ਨੇ ਆਪਣੇ ਗੀਤ ‘ਮਿੱਟੀ ਦਾ ਬਾਵਾ’ ਨਾਲ ਲੋਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾ ਲਈ ਸੀ। ਕੁਝ ਗੀਤਾਂ ਦੇ ਬੋਲ ਦੇ ਨਾਲ ਗਾਇਕ ਦੀ ਆਵਾਜ਼ ਸਿੱਧੀ ਦਿਲਾਂ ‘ਚ ਤੇ ਰੂਹਾਂ ਤੱਕ ਪਹੁੰਚ ਜਾਂਦੀਆਂ ਨੇ ਅਜਿਹੀ ਆਵਾਜ਼ ਦੇ ਮਾਲਕ ਨੇ ਰਣਜੀਤ ਬਾਵਾ। ਜੋ ਇਸ ਵਾਰ ਆਪਣਾ ਨਵਾਂ ਗੀਤ ‘ਅੱਧੀ ਰਾਤ’ ਲੈ ਕੇ ਬਹੁਤ ਜਲਦ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਜਾ ਰਹੇ ਨੇ। ਹਾਲ ਹੀ ‘ਚ ਉਨ੍ਹਾਂ ਦਾ ਡਿੱਚ ਗੀਤ ਆਇਆ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ।

View this post on Instagram

 

Next Gana SAD ?. ADDHI RAAT Bilkul Diffrent gana hun tak da ??SAD matlab k Ruvaya javega ?? poora jani k thanda

A post shared by Ranjit Bawa (@ranjitbawa) on May 21, 2019 at 9:24pm PDT

 

ਹੋਰ ਵੇਖੋ:ਯਾਦਾਂ ਲੈ ਕੇ ਚੱਲੇ, ਫੇਰ ਮਿਲਾਂਗੇ ਜੀ’- ਸਤਿੰਦਰ ਸਰਤਾਜ

ਰਣਜੀਤ ਬਾਵਾ ਨੇ ਸ਼ੋਸਲ ਮੀਡੀਆ ਉੱਤੇ ਪੋਸਟ ਦੇ ਰਾਹੀਂ ਦੱਸਿਆ ਕਿ ‘ਅੱਧੀ ਰਾਤ’ ਗੀਤ ਸੈਡ ਸੌਂਗ ਹੈ ਜਿਹੜਾ ਦਰਸ਼ਕਾਂ ਦੀ ਅੱਖਾਂ ‘ਚ ਹੰਝੂ ਲੈ ਆਵੇਗਾ। ਰਣਜੀਤ ਬਾਵਾ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਫ਼ੁਲਕਾਰੀ, ਮਿੱਟੀ ਦਾ ਬਾਵਾ, ਦਿਲਜਾਨੀਆ, ਸੁਣ ਸੋਹਣੀਏ, ਟਰੱਕਾਂ ਵਾਲੇ, ਸ਼ੇਰ ਮਾਰਨਾ, ਮੇਰੀ ਸਰਦਾਰਨੀ, ਕਣਕਾਂ ਆਦਿ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਆਪਣੀ ਆਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ। ਇਸ ਸਾਲ ਉਨ੍ਹਾਂ ਨੇ ਹਾਈਂ ਐਂਡ ਯਾਰੀਆਂ ਫ਼ਿਲਮ ‘ਚ ਨਿਭਾਏ ਕਿਰਦਾਰ ਦੇ ਨਾਲ ਦਰਸ਼ਕਾਂ ਤੋਂ ਵਾਹ ਵਾਹੀ ਖੱਟੀ ਹੈ।

Related Post