ਜਨਮਦਿਨ ‘ਤੇ ਮਾਂ ਨਾਲ ਵੀਡੀਓ ਕਾਲ ਕਰਕੇ ਭਾਵੁਕ ਹੋਏ ਗਾਇਕ ਰਣਜੀਤ ਬਾਵਾ, ਪੋਸਟ ਪਾ ਕੇ ਕਿਹਾ- ‘ਧੰਨਵਾਦ ਮਾਂ ਦੁਨੀਆ ਦਿਖਾਉਣ ਲਈ’

By  Lajwinder kaur March 14th 2021 04:24 PM -- Updated: March 14th 2021 04:27 PM

ਅੱਜ ਪੰਜਾਬੀ ਗਾਇਕ ਤੇ ਐਕਟਰ ਰਣਜੀਤ ਬਾਵਾ ਜੋ ਕਿ ਅੱਜ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਨੇ। ਰਣਜੀਤ ਬਾਵਾ ਦਾ ਜਨਮ 14 ਮਾਰਚ 1989 ਗੁਰਦਾਸਪੁਰ 'ਚ ਹੋਇਆ। ਉਨ੍ਹਾਂ ਦਾ ਪੂਰਾ ਨਾਂ ਰਣਜੀਤ ਸਿੰਘ ਬਾਜਵਾ ਹੈ ।

ranjit bawa image source-instagram.com/ranjitbawa

ਹੋਰ ਪੜ੍ਹੋ : ਕਿਸਾਨਾਂ ਦੇ ਹੱਕ ‘ਚ ਬੋਲਣ ਵਾਲੀ ਬਾਲੀਵੁੱਡ ਐਕਟਰੈੱਸ ਗੁਲ ਪਨਾਗ ਨੇ ਆਪਣੀ ਵੈਡਿੰਗ ਐਨੀਵਰਸਰੀ ‘ਤੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ

ranjit bawa image source-instagram.com/ranjitbawa

ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਆਪਣੀ ਮਾਂ ਦੇ ਨਾਲ ਵੀਡੀਓ ਕਾਲ ਦਾ ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਧੰਨਵਾਦ ਮਾਂ ਦੁਨੀਆਂ  ਦਿਖਾਉਣ ਲਈ ???? ਜਨਮ ਦਿਨ ??14 ਮਾਰਚ’ । ਤਸਵੀਰ ‘ਚ ਰਣਜੀਤ ਬਾਵਾ ਤੇ ਉਨ੍ਹਾਂ ਦੀ ਮੰਮੀ ਕੁੱਝ ਭਾਵੁਕ ਨਜ਼ਰ ਆ ਰਹੇ ਨੇ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਗਾਇਕ ਰਣਜੀਤ ਬਾਵਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ। ਉੱਧਰ ਪੰਜਾਬੀ ਗਾਇਕ ਨਿੰਜਾ, ਰੇਸ਼ਮ ਸਿੰਘ ਅਨਮੋਲ ਤੇ ਕਈ ਹੋਰ ਕਲਾਕਾਰਾਂ ਨੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਰਣਜੀਤ ਬਾਵਾ ਨੂੰ ਬਰਥਡੇਅ ਵਿਸ਼ ਕੀਤਾ ਹੈ।

inside image of ranjit bawa celerates his birthday image source-instagram.com/ranjitbawa

ਜੇ ਗੱਲ ਕਰੀਏ ਰਣਜੀਤ ਬਾਵਾ ਦੇ ਮਿਊਜ਼ਿਕ ਸਫਰ ਦੀ ਤਾਂ ਉਨ੍ਹਾਂ ਦੇ 'ਜੱਟ ਦੀ ਅਕਲ' ਗਾਣੇ ਨਾਲ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਸੀ। ਰਣਜੀਤ ਬਾਵਾ ਦੇ ਪਹਿਲੇ ਗੀਤ ਨੂੰ ਦਰਸ਼ਕਾਂ ਵੱਲੋਂ ਮਕਬੂਲੀਅਤ ਮਿਲੀ ਅਤੇ ਉਸ ਤੋਂ ਬਾਅਦ ਸ਼ੁਰੂ ਹੋ ਗਿਆ ਰਣਜੀਤ ਸਿੰਘ ਬਾਜਵਾ ਤੋਂ ਰਣਜੀਤ ਬਾਵਾ ਦਾ ਸਫ਼ਰ। ਪੰਜਾਬੀ ਲੋਕ ਗੀਤ 'ਬੋਲ ਮਿੱਟੀ ਦਿਆ ਬਾਵਿਆ' ਗਾਣੇ ਨੇ ਰਣਜੀਤ ਬਾਵਾ ਨੂੰ ਅਜਿਹੀ ਪਹਿਚਾਣ ਦਿੱਤੀ ਕਿ ਉਹਨਾਂ ਦੇ ਨਾਮ ਦੇ ਨਾਲ ਹੀ ਜੁੜ ਗਿਆ। ਰਣਜੀਤ ਬਾਵਾ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਕਾਫੀ ਸਰਗਰਮ ਨੇ । ਬਹੁਤ ਜਲਦ ਉਹ ਆਪਣੀ ਨਵੀਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

 

 

View this post on Instagram

 

A post shared by PTC Punjabi (@ptc.network)

Related Post