ਡੈਡੀ ਕੂਲ ਮੁੰਡੇ ਫੂਲ 2 ਦੇ ਸੈੱਟ 'ਤੇ ਜਸਵਿੰਦਰ ਭੱਲਾ, ਜੱਸੀ ਗਿੱਲ ਤੇ ਰਣਜੀਤ ਬਾਵਾ ਇੰਝ ਕਰ ਰਹੇ ਨੇ ਮੁਹੰਮਦ ਰਫ਼ੀ ਨੂੰ ਯਾਦ, ਦੇਖੋ ਵੀਡੀਓ
ਜੱਸੀ ਗਿੱਲ ਅਤੇ ਰਣਜੀਤ ਬਾਵਾ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਡੈਡੀ ਕੂਲ ਮੁੰਡੇ ਫੂਲ 2 ਦਾ ਸ਼ੂਟ ਚੱਲ ਰਿਹਾ ਹੈ ਜਿਸ ਦੇ ਸੈੱਟ ਤੋਂ ਆਏ ਦਿਨ ਹੀ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਕਲਾਕਾਰ ਜਸਵਿੰਦਰ ਭੱਲਾ, ਰਣਜੀਤ ਬਾਵਾ ਅਤੇ ਜੱਸੀ ਗਿੱਲ ਨਜ਼ਰ ਆ ਰਹੇ ਹਨ ਅਤੇ ਤਿੰਨੋ ਮੁਹੰਮਦ ਰਾਫ਼ੀ ਅਤੇ ਆਸ਼ਾ ਭੋਸਲੇ ਦਾ ਪੰਜਾਬੀ ਗੀਤ 'ਦੱਸ ਮੇਰਿਆ ਦਿਲਬਰਾ ਵੇ' ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਨਾਲ ਉਹ ਮੁਹੰਮਦ ਰਫ਼ੀ ਦੀਆਂ ਯਾਦਾਂ ਵੀ ਤਾਜ਼ੀਆਂ ਕਰ ਰਹੇ ਹਨ।
View this post on Instagram
? On the sets of ‘Daddy Cool Mundey Fool’ ?
ਗਾਇਕ ਮੁਹੰਮਦ ਰਫ਼ੀ ਉਹ ਗਾਇਕ ਸਨ ਜਿਹੜੇ ਮਨੁੱਖੀ ਭਾਵਨਾਵਾਂ ਨੂੰ ਗੀਤਾਂ ਦੀ ਲੜੀ ਵਿੱਚ ਪਿਰੋਣਾ ਜਾਣਦੇ ਸਨ । ਇਸੇ ਲਈ ਉਹ ਭਜਨ, ਕਵਾਲੀ, ਲੋਕ ਗੀਤ, ਸ਼ਾਸਤਰੀ ਸੰਗੀਤ ਜਾਂ ਗਜ਼ਲ ਗਾਉਣ ਵਿੱਚ ਮਹਾਰਤ ਰੱਖਦੇ ਸਨ । ਮੁਹੰਮਦ ਰਫ਼ੀ ਦਾ ਜਨਮ 24 ਦਸੰਬਰ 1924 ਨੂੰ ਅੰਮ੍ਰਿਤਸਰ ਦੇ ਕੋਟਲਾ ਸੁਲਤਾਨ ਸਿੰਘ ਵਿੱਚ ਹੋਇਆ ਸੀ ਜਦੋਂ ਕਿ ਦਿਹਾਂਤ 31 ਜੁਲਾਈ 1980 ਨੂੰ ਮੁੰਬਈ ਵਿੱਚ ਹੋਇਆ ਸੀ। ਅੱਜ ਵੀ ਉਹ ਆਪਣੇ ਗੀਤਾਂ ਰਾਹੀਂ ਹਰ ਕਿਸੇ ਦੇ ਦਿਲ 'ਤੇ ਰਾਜ ਕਰਦੇ ਹਨ।
ਹੋਰ ਵੇਖੋ : ਜੀ ਖ਼ਾਨ ਦੀ ਅਸਲ ਪਿਆਰ ਦੀ ਕਹਾਣੀ 'ਚ ਕਿਉਂ ਆਏ 'ਫਾਸਲੇ',ਗੀਤ ਰਾਹੀਂ ਦੱਸੀ ਦਾਸਤਾਂ,ਦੇਖੋ ਵੀਡੀਓ
ਫ਼ਿਲਮ ਦੀ ਗੱਲ ਕਰੀਏ ਤਾਂ ਸਾਲ 2013 ‘ਚ ਆਈ ਸੁਪਰ ਹਿੱਟ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ’ ਜਿਸਦਾ ਸੀਕਵਲ ਹੋਣ ਵਾਲਾ ਹੈ ਡੈਡੀ ਕੂਲ ਮੁੰਡੇ ਫੂਲ 2।ਪਰਿਵਾਰਕ ਕਾਮੇਡੀ ਡਰਾਮਾ ਇਸ ਫ਼ਿਲਮ ਨੂੰ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ।‘ਡੈਡੀ ਕੂਲ ਤੇ ਮੁੰਡੇ ਫੂਲ 2’ ‘ਚ ਜੱਸੀ ਗਿੱਲ ਤੇ ਰਣਜੀਤ ਬਾਵਾ ਤੋਂ ਇਲਾਵਾ ਜਸਵਿੰਦਰ ਭੱਲਾ, ਤਾਨਿਆ ਤੇ ਆਰੁਸ਼ੀ ਸ਼ਰਮਾ ਤੇ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ।