ਰਣਜੀਤ ਬਾਵਾ ਆਪਣੇ ਨਵੇਂ ਗੀਤ ‘ਛੋਟੇ ਛੋਟੇ ਘਰ’ ਦੇ ਨਾਲ ਬਿਆਨ ਕਰ ਰਹੇ ਨੇ ਸੰਘਰਸ਼ ਦੇ ਦਿਨਾਂ ਤੋਂ ਲੈ ਕੇ ਕਾਮਯਾਬੀ ਦੇ ਸਫ਼ਰ ਨੂੰ, ਦੇਖੋ ਵੀਡੀਓ

By  Lajwinder kaur August 6th 2020 11:54 AM -- Updated: August 6th 2020 12:29 PM

ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ਮੋਸਟ ਅਵੇਟਡ ਗੀਤ ‘ਛੋਟੇ ਛੋਟੇ ਘਰ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਰਣਜੀਤ ਬਾਵਾ ਨੇ ਆਪਣੇ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।

 ਜੇ ਗੱਲ ਕਰੀਏ ਗੀਤ ਦੀ ਤਾਂ ਉਸ ‘ਚ ਉਨ੍ਹਾਂ ਨੇ ਆਪਣੇ ਸੰਘਰਸ਼ ਦੇ ਦਿਨਾਂ ਬਿਆਨ ਕੀਤਾ ਹੈ । ਕਿਵੇਂ ਛੋਟੇ ਘਰਾਂ ਦੇ ਬੱਚੇ ਮਿਹਨਤ ਕਰਕੇ ਕਾਮਯਾਬੀ ਨੂੰ ਹਾਸਿਲ ਕਰਦੇ ਨੇ । ਇਸ ਤੋਂ ਇਲਾਵਾ ਉਨ੍ਹਾਂ ਨੂੰ ਲੋਕਾਂ ਦੀ ਵੀ ਗੱਲ ਕੀਤੀ ਹੈ ਜੋ ਕਿਸੇ ਦੂਜੇ ਦੇ ਕੰਮ ਤੋਂ ਇਰਖਾ ਕਰਦੇ ਨੇ । ਪਰ ਫਿਰ ਵੀ ਮਿਹਨਤ ਕਰਨ ਵਾਲੇ ਆਪਣਾ ਕੰਮ ਕਰਨਾ ਨਹੀਂ ਛੱਡਦੇ ਅਤੇ ਕਾਮਯਾਬੀ ਨੂੰ ਹਾਸਿਲ ਕਰਦੇ ਨੇ ।

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਬੱਬੂ ਨੇ ਲਿਖੇ ਨੇ ਤੇ ਮਿਊਜ਼ਿਕ ਗੁਰ ਸਿੱਧੂ ਨੇ ਦਿੱਤਾ ਹੈ । ਟਰੂ ਮੇਕਰਸ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਰਣਜੀਤ ਬਾਵਾ ਤੇ ਪੰਜਾਬੀ ਕਲਾਕਾਰ । ਗੀਤ ਨੂੰ ਵੀ.ਆਈ.ਪੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

Related Post