ਸਾਈਕਲਿੰਗ ਦਾ ਲੁਤਫ਼ ਲੈਂਦੇ ਨਜ਼ਰ ਆਏ ਰਣਜੀਤ ਬਾਵਾ, ਦਰਸ਼ਕਾਂ ਨੂੰ ਖੂਬ ਪਸੰਦ ਆਇਆ ਇਹ ਵੀਡੀਓ

By  Lajwinder kaur July 31st 2020 05:14 PM

ਪੰਜਾਬੀ ਜਗਤ ਦੇ ਕਮਾਲ ਦੀ ਆਵਾਜ਼ ਦੇ ਮਾਲਿਕ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਹ ਆਪਣੇ ਫੈਨਜ਼ ਦੇ ਨਾਲ ਆਪਣੀ ਮਸਤੀ ਵਾਲੇ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰਦੇ ਰਹਿੰਦੇ ਨੇ ।

View this post on Instagram

 

Munda terian saheliyan nu jachda bada #ranjitbawa #badamirangiye #follow

A post shared by Ranjit Bawa( BAJWA) (@ranjitbawa) on Jul 10, 2020 at 10:12am PDT

ਹੋਰ ਵੇਖੋ : ਪ੍ਰੀਤ ਹਰਪਾਲ ਆਪਣੇ ਨਵੇਂ ਦਰਦ ਭਰੇ ਗੀਤ ‘ਮਜਬੂਰ’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਇਸ ਵਾਰ ਜੋ ਵੀਡੀਓ ਉਨ੍ਹਾਂ ਨੇ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਸਾਈਕਲ ਚਲਾਉਂਦੇ ਹੋਏ ਨਜ਼ਰ ਰਹੇ ਨੇ । ਲਾਕਡਾਊਨ ਹੋਣ ਕਰਕੇ ਘਰ ਦੇ ਅੰਦਰ ਹੀ ਸਾਈਕਲ ਚਲਾਉਣ ਦਾ ਲੁਤਫ਼ ਲੈਂਦੇ ਹੋਏ ਦਿਖਾਈ ਦੇ ਰਹੇ ਨੇ । ਇਸ ਵੀਡੀਓ ‘ਚ ਉਨ੍ਹਾਂ ਦਾ ਗੀਤ ਬਦਾਮੀ ਰੰਗੀਏ ਵੀ ਸੁਣਨ ਨੂੰ ਮਿਲ ਰਿਹਾ ਹੈ । 

ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ‘ਚ ਕਾਫੀ ਸਰਗਰਮ ਨੇ । ਉਹ ਅਖੀਰਲੀ ਵਾਰ ‘ਤਾਰਾ ਮੀਰਾ’ ਪੰਜਾਬੀ ਫ਼ਿਲਮ ‘ਚ ਨਜ਼ਰ ਆਏ ਸਨ । ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ।

Related Post