ਰਣਜੀਤ ਬਾਵਾ ਨੇ ਸ਼ੇਅਰ ਕੀਤਾ ਆਪਣੇ ਨਵੇਂ ਸਿੰਗਲ ਟਰੈਕ 'ਵੈਲੀ ਤੇਰੇ ਪਿੰਡ ਦੇ' ਦਾ ਪੋਸਟਰ

By  Lajwinder kaur December 29th 2019 04:49 PM

ਪੰਜਾਬੀ ਅਦਾਕਾਰ ਤੇ ਗਾਇਕ ਰਣਜੀਤ ਬਾਵਾ ਨੇ ਆਪਣੇ ਨਵੇਂ ਸਿੰਗਲ ਟਰੈਕ ਦਾ ਪੋਸਟਰ ਸ਼ੇਅਰ ਕੀਤਾ ਹੈ। ਜੀ ਹਾਂ ਉਹ ‘ਵੈਲੀ ਤੇਰੇ ਪਿੰਡ ਦੇ’ ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਨਵੇਂ ਗੀਤ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਵੈਲੀ ਤੇਰੇ ਪਿੰਡ ਦੇ..ਡੇਟ ਨੋਟ ਕਰ ਲੋ...’

 

View this post on Instagram

 

VELLY TERE PIND DE ?Date Note Kr lao ?? ?? @iaarushi @preetsinghdirector @urshappyraikoti @ikkymusic @jassrecord @nareshkaka #vellyterepindde #5jan #sunday #worldwided

A post shared by Ranjit Bawa (@ranjitbawa) on Dec 28, 2019 at 9:42pm PST

ਹੋਰ ਵੇਖੋ:ਸੁਨੰਦਾ ਸ਼ਰਮਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ਬਾਲੀਵੁੱਡ ਫ਼ਿਲਮ ‘ਜੈ ਮੰਮੀ ਦੀ’ ਦਾ ਪਹਿਲਾ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਇਸ ਗਾਣੇ ਦਾ ਵਲਰਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਜਾਵੇਗਾ। ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਹੈਪੀ ਰਾਏ ਕੋਟੀ ਦੀ ਕਲਮ ਚੋਂ ਨਿਕਲੇ ਨੇ ਤੇ ਮਿਊਜ਼ਿਕ ਇੱਕਵਿੰਦਰ ਸਿੰਘ ਦਾ ਹੋਵੇਗਾ। ਇਸ ਗਾਣੇ ‘ਚ ਰਣਜੀਤ ਬਾਵਾ ਆਰੁਸ਼ੀ ਸ਼ਰਮਾ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਗਾਣੇ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ 5 ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ।

 

View this post on Instagram

 

Impress 40 Million ?? Velly tere pind new year nu ?❤️

A post shared by Ranjit Bawa (@ranjitbawa) on Dec 27, 2019 at 1:27am PST

ਜੇ ਗੱਲ ਕਰੀਏ ਰਣਜੀਤ ਬਾਵਾ ਦੇ ਕੰਮ ਦੀ ਤਾਂ ਇਹ ਸਾਲ ਉਨ੍ਹਾਂ ਲਈ ਬਹੁਤ ਵਧੀਆ ਰਿਹਾ ਇਸ ਸਾਲ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਤੇ ਨਾਲ ਹੀ ਉਨ੍ਹਾਂ ਨੇ ‘ਹਾਈ ਹੈਂਡ ਯਾਰੀਆਂ’ ਤੇ ‘ਤਾਰਾ ਮੀਰਾ’ ਵਰਗੀਆਂ ਹਿੱਟ ਫ਼ਿਲਮਾਂ ਵੀ ਦਿੱਤੀਆਂ। ਇਸ ਤੋਂ ਇਲਾਵਾ ਉਹ ਅਗਲੇ ਸਾਲ ‘ਡੈਡੀ ਕੂਲ ਮੁੰਡੇ ਫੂਲ’ ਦੇ ਸਿਕਵਲ ‘ਚ ਜੱਸੀ ਗਿੱਲ ਦੇ ਨਾਲ ਨਜ਼ਰ ਆਉਣਗੇ। ਹਾਲ ਹੀ ‘ਚ ਉਨ੍ਹਾਂ ਦਾ ਇੰਪ੍ਰੈੱਸ ਗੀਤ ਆਇਆ ਸੀ ਜਿਸ ਨੂੰ ਅਜੇ ਤੱਕ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ।

Related Post