ਰਣਜੀਤ ਬਾਵਾ ਲੈ ਰਹੇ ਨੇ ਪਿੰਡ ਦੀ ਆਬੋਹਵਾ ਦਾ ਅਨੰਦ ਤਸਵੀਰ ਸਾਂਝੀ ਕਰਕੇ ਜ਼ਾਹਿਰ ਕੀਤੀ ਖੁਸ਼ੀ

By  Lajwinder kaur December 23rd 2019 04:21 PM -- Updated: December 23rd 2019 04:22 PM

ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਉਹ ਆਪਣੇ ਪਿੰਡ ਵਡਾਲਾ ਗ੍ਰੰਥਿਆਂ ਪਹੁੰਚੇ ਹੋਏ ਹਨ। ਆਪਣੇ ਪਿੰਡ ਤੋਂ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਲੱਭਣੀ ਨਹੀਂ ਮੌਜ ਪੰਜਾਬ ਵਰਗੀ.. #ਪਿੰਡ #ਵਡਾਲਾ ਗ੍ਰੰਥਿਆਂ #ਠੰਢ #ਪੇਂਡੂ’

 

View this post on Instagram

 

Labni Nhi mauj Punjab vargi ?????? #pind #wadalagranthian #thand #pendu #ranjitbawa

A post shared by Ranjit Bawa (@ranjitbawa) on Dec 23, 2019 at 12:56am PST

ਹੋਰ ਵੇਖੋ:ਅਕਸ਼ੇ ਕੁਮਾਰ ਨੇ ਪਤਨੀ ਨੂੰ ਕੀਤਾ ਖੁਸ਼ ਦਿੱਤੇ ‘‘ਪਿਆਜ਼’’ ਵਾਲੇ ਝੁਮਕੇ, ਤਸਵੀਰ ਹੋ ਰਹੀ ਹੈ ਖੂਬ ਵਾਇਰਲ

ਉੱਤਰ ਭਾਰਤ ‘ਚ ਜਿੱਥੇ ਕੜਾਕੇ ਦੀ ਠੰਢ ਪੈ ਰਹੀ ਜਿਸਦੇ ਚੱਲਦੇ ਪੰਜਾਬ ‘ਚ ਕਾਫੀ ਸਰਦੀ ਪੈ ਰਹੀ ਹੈ। ਜਿਸਦੇ ਚੱਲਦੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਲੋਕੀ ਅਕਸਰ ਅੱਗ ਸੇਕਦੇ ਹੋਏ ਦਿਖਾਈ ਦਿੰਦੇ ਹਨ। ਅਜਿਹਾ ਹੀ ਨਜ਼ਾਰਾ ਤੁਸੀਂ ਰਣਜੀਤ ਬਾਵਾ ਵੱਲੋਂ ਪੋਸਟ ਕੀਤੀ ਤਸਵੀਰ ‘ਚ ਦੇਖ ਸਕਦੇ ਹੋ। ਰਣਜੀਤ ਬਾਵਾ ਆਪਣੇ ਮਿੱਤਰਾਂ ਦੇ ਨਾਲ ਠੰਢ ਤੋਂ ਬਚਣ ਲਈ ਅੱਗ ਸੇਕ ਦੇ ਹੋਏ ਨਜ਼ਰ ਆ ਰਹੇ ਹਨ।

 

View this post on Instagram

 

A post shared by Ranjit Bawa (@ranjitbawa) on Dec 22, 2019 at 2:40am PST

ਜੇ ਗੱਲ ਕਰੀਏ ਰਣਜੀਤ ਬਾਵਾ ਦੀ ਤਾਂ ਉਨ੍ਹਾਂ ਦਾ ਪਿੱਛੇ ਜੇ ਆਪਣੇ ਸਿੰਗਲ ਟਰੈਕ ਇੰਪ੍ਰੈੱਸ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਸਨ। ਇਸ ਗਾਣੇ ਨੂੰ ਅਜੇ ਤੱਕ 38 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਉਹ ‘ਤਾਰਾ ਮੀਰਾ’ ਤੋਂ ਬਾਅਦ ‘ਡੈਡੀ ਕੂਲ ਮੁੰਡੇ ਫੂਲ 2’ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਰਣਜੀਤ ਬਾਵਾ, ਜੱਸੀ ਗਿੱਲ ਤੇ ਜਸਵਿੰਦਰ ਭੱਲਾ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ 15 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Related Post