ਦਮਦਾਰ ਆਵਾਜ਼ ਵਾਲੇ ਰਣਜੀਤ ਰਾਣਾ ਲੈ ਕੇ ਆਏ ਨੇ ਆਪਣਾ ਸਿੰਗਲ ਟ੍ਰੈਕ ‘ਦੋ ਦਿਲ’, ਦੇਖੋ ਵੀਡੀਓ

By  Lajwinder kaur January 23rd 2019 04:08 PM

ਪੰਜਾਬੀ ਗਾਇਕ ਰਣਜੀਤ ਰਾਣਾ ਜਿਹਨਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ਹੋਈ ਹੈ। ਇਸ ਵਾਰ ਰਣਜੀਤ ਰਾਣਾ ਸੈਂਡ ਸੌਂਗ ‘ਦੋ ਦਿਲ’ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ।

ਹੋਰ ਵੇਖੋ: ਪੰਜਾਬੀ ਫਿਲਮ ‘ਸਾਡੀ ਮਰਜ਼ੀ’ ਦੇ ਟਾਈਟਲ ਟ੍ਰੈਕ ‘ਚ ਲੱਗਿਆ ਮੀਕਾ ਸਿੰਘ ਦੀ ਆਵਾਜ਼ ਦਾ ਤੜਕਾ

‘ਦੋ ਦਿਲ’ ਗੀਤ ਨੂੰ ਟੀ ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਤੇ ਇਸ ਗੀਤ ਦਾ ਮਿਊਜ਼ਿਕ ਪ੍ਰਿੰਸ ਘੁੰਮਣ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦੇ ਬੋਲ ਗੀਤਕਾਰ ਪੰਮਾ ਘੁਦਾਈ ਨੇ ਲਿਖੇ ਨੇ। ਜੇ ਗੱਲ ਕਰੀਏ ਗੀਤ ਦੇ ਵੀਡੀਓ ਦੀ ਤਾਂ ਇਸ ਨੂੰ ਕੈਨੇਡਾ ਦੀਆਂ ਵੱਖੋ-ਵੱਖ ਲੋਕੇਸ਼ਨਾਂ ‘ਤੇ ਸ਼ੂਟ ਕੀਤਾ ਗਿਆ ਹੈ ਤੇ ਵੀਡੀਓ ਨੂੰ ਸੁਪਰੀਮ ਸਿੰਘ ਨੇ ਤਿਆਰ ਕੀਤੀ ਹੈ। ਵੀਡੀਓ ‘ਚ ਦੋ ਦਿਲਾਂ ਦੇ ਵਿਛੜਣ ਤੇ ਫਿਰ ਮਿਲਾਪ ਨੂੰ ਪੇਸ਼ ਕੀਤਾ ਗਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰਣਜੀਤ ਰਾਣਾ ਦੇ ਦੋ ਦਿਲ ਗੀਤ ਦੀ ਤਾਰੀਫ ਦੇਬੀ ਮਖਸੂਸਪੁਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਵੀਡੀਓ ਪਾ ਕੇ ਕੀਤੀ ਹੈ।

ਹੋਰ ਵੇਖੋ: ਜੁਬਿਨ ਨੌਟਿਆਲ ਦਾ ‘ਏ ਮੇਰੇ ਦੇਸ਼’ ਗੀਤ ਸੁਣ ਕੇ ਰੰਗੇ ਜਾਵੋਗੇ ਦੇਸ਼ ਭਗਤੀ ਦੇ ਰੰਗ ‘ਚ, ਦੇਖੋ ਵੀਡੀਓ

ਰਣਜੀਤ ਰਾਣਾ ਆਪਣੀ ਸੁਰੀਲੀ ਆਵਾਜ਼ ਦੇ ਨਾਲ ਪਹਿਲਾਂ ਵੀ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਵਾਹੋ ਵਾਹੀ ਖੱਟ ਚੁੱਕੇ ਨੇ ਜਿਵੇਂ ਯਾਦ, ਪਰਛਾਵਾਂ, ਜਾਨੋ ਪਿਆਰੀਏ, ਇੱਕ ਦਿਨ, ਜ਼ਿਗਰੀ ਯਾਰ, ਲੀਕ ਤੇ ਗੁਲਾਮੀ ਆਦਿ।

Related Post