ਰਣਵੀਰ ਸਿੰਘ ਨੇ ਵਿਆਹ ਦੀ ਦੂਜੀ ਵ੍ਹਰੇਗੰਢ ਉੱਤੇ ਪਤਨੀ ਦੀਪਿਕਾ ਪਾਦੁਕੋਣ ਦੇ ਨਾਲ ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ, ਮਿਲੀਅਨ ‘ਚ ਆਏ ਲਾਈਕਸ
Lajwinder kaur
November 15th 2020 01:22 PM
ਬਾਲੀਵੁੱਡ ਦੀ ਸਭ ਤੋਂ ਚਰਚਿਤ ਵਿਆਹੁਤਾ ਜੋੜੀ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਜਿਨ੍ਹਾਂ ਨੇ 14 ਨਵੰਬਰ 2018 ‘ਚ ਇਟਲੀ ‘ਚ ਵਿਆਹ ਕਰਵਾਇਆ ਸੀ। ਬਾਲੀਵੁੱਡ ਜਗਤ ਦੇ ਇਸ ਵਿਆਹ ਨੇ ਖੂਬ ਚਰਚਾ ਖੱਟੀ ਸੀ । ਵਿਆਹ ਦੀਆਂ ਵੀਡੀਓਜ਼ ਤੇ ਤਸਵੀਰਾਂ ਜੰਮਕੇ ਵਾਇਰਲ ਹੋਇਆਂ ਸਨ ।
ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਿਆਰੀ ਜਿਹੀਆਂ ਤਸਵੀਰਾਂ ਦੀਪਿਕਾ ਪਾਦੁਕੋਣ ਨੇ ਨਾਲ ਸ਼ੇਅਰ ਕੀਤੀਆਂ ਨੇ ।

ਪੋਸਟ ਪਾਉਂਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਰੂਹ ਸਦਾ ਲਈ ਰਲ ਜਾਂਦੀ ਹੈ । ਬਹੁਤ ਬਹੁਤ ਮੁਬਾਰਕਾਂ ਵਿਆਹ ਦੀ ਦੂਜੀ ਵ੍ਹਰੇਗੰਢ ਦੀ ਮੇਰੀ ਗੁੜੀਆ ਦੀਪਿਕਾ ਪਾਦੁਕੋਣ’

ਇਸ ਪੋਸਟ ‘ਤੇ ਦੋ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ । ਬਾਲੀਵੁੱਡ ਜਗਤ ਦੀਆਂ ਨਾਮੀ ਹਸਤੀਆਂ ਪ੍ਰੀਤੀ ਜਿੰਟਾ, ਰਕੁਲਪ੍ਰੀਤ, ਟਾਈਗਰ ਸ਼ਰਾਫ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਦੀਪਿਕਾ ਤੇ ਰਣਵੀਰ ਨੂੰ ਮੈਰੀਜ ਐਨੀਵਰਸਰੀ ਦੀਆਂ ਵਧਾਈਆਂ ਦਿੱਤੀਆਂ ਨੇ ।

View this post on Instagram
ਹੋਰ ਪੜ੍ਹੋ :