ਰਣਵੀਰ ਸਿੰਘ ਦਾ ਅਤਰੰਗੀ ਫੈਸ਼ਨ ਸੈਂਸ ਵੇਖ ਕੇ ਪਰੇਸ਼ਾਨ ਹੋਏ ਫੈਨਜ਼, ਲੋਕਾਂ ਨੇ ਰਣਵੀਰ ਨੂੰ ਜੋਕਰ ਕਹਿ ਕੀਤਾ ਟ੍ਰੋਲ

By  Pushp Raj April 26th 2022 12:11 PM

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਆਪਣੇ ਅਤਰੰਗੀ ਅੰਦਾਜ਼ ਦੇ ਲਈ ਮਸ਼ਹੂਰ ਹਨ। ਰਣਵੀਰ ਅਕਸਰ ਹੀ ਵੱਖ-ਵੱਖ ਤਰ੍ਹਾਂ ਦੇ ਕਪੜੇ ਪਾਉਣ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਹਨ। ਹੁਣ ਰਣਵੀਰ ਮੁੜ ਆਪਣੇ ਅਤਰੰਗੀ ਫੈਸ਼ਨ ਸੈਂਸ ਕਾਰਨ ਸੁਰਖੀਆਂ 'ਚ ਆ ਗਏ ਹਨ ਤੇ ਇਸ ਦੇ ਚੱਲਦੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਵੀ ਕੀਤਾ ਜਾ ਰਿਹਾ ਹੈ।

Image Source: Instagram

ਰਣਵੀਰ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਰਣਵੀਰ ਦੇ ਪਹਿਰਾਵੇ ਨੂੰ ਦੇਖ ਕੇ ਲੋਕ ਹੈਰਾਨ ਹੋ ਗਏ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਉਸ ਨੂੰ ਕਾਫੀ ਟ੍ਰੋਲ ਕਰ ਰਹੇ ਹਨ।

ਦੱਸ ਦਈਏ ਕਿ ਮੌਜੂਦਾ ਸਮੇਂ ਵਿੱਚ ਰਣਵੀਰ ਸਿੰਘ ਆਪਣੀ ਫਿਲਮ 'ਜਯੇਸ਼ਭਾਈ ਜੋਰਦਾਰ' ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੇ ਹਨ। ਇਸ ਦੌਰਾਨ ਅਦਾਕਾਰ ਦਾ ਇੱਕ ਵੀਡੀਓ ਸਾਹਮਣੇ ਆਇਆ, ਜਿਸ ਵਿੱਚ ਰਣਵੀਰ ਰੰਗੀਨ ਕੱਪੜਿਆਂ ਵਿੱਚ ਨਜ਼ਰ ਆ ਰਹੇ ਹਨ।

Image Source: Instagram

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਣਵੀਰ ਨੇ ਕਲਰਫੁੱਲ ਪਲਾਜ਼ੋ ਪਾਇਆ ਹੋਇਆ ਹੈ ਅਤੇ ਇਸ ਦੇ ਨਾਲ ਉਨ੍ਹਾਂ ਨੇ ਫਲੋਰਲ ਸ਼ਰਟ ਕੈਰੀ ਕੀਤੀ ਹੈ, ਰਣਵੀਰ ਨੇ ਇਸ ਸ਼ਰਟ ਦੇ ਬਟਨ ਉੱਪਰੋਂ ਖੋਲ੍ਹੇ ਹੋਏ ਹਨ। ਰਣਵੀਰ ਨੇ ਇਸ ਆਊਟਫਿਟ ਨਾਲ ਅੱਖਾਂ 'ਤੇ ਐਨਕਾਂ ਲਗਾਈਆਂ ਹਨ।

ਵੀਡੀਓ 'ਚ ਰਣਵੀਰ ਹਮੇਸ਼ਾ ਦੀ ਤਰ੍ਹਾਂ ਐਨਰਜੀ ਨਾਲ ਭਰਪੂਰ ਨਜ਼ਰ ਆ ਰਹੇ ਹਨ। ਉਹ ਸਾਰੇ ਪਾਪਰਾਜ਼ੀ ਨੂੰ ਵੱਖ-ਵੱਖ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੀ ਕਾਰ 'ਤੇ ਬੈਠ ਕੇ ਵੀ ਪੋਜ਼ ਦਿੱਤੇ। ਲੋਕ ਰਣਵੀਰ ਦੀ ਇਸ ਐਨਰਜੀ ਦੀ ਤਾਰੀਫ ਕਰ ਰਹੇ ਹਨ, ਪਰ ਉਸ ਦੇ ਫੈਸ਼ਨ ਨੂੰ ਯੂਜ਼ਰਸ ਨੇ ਬਹੁਤ ਹੀ ਮਾੜਾ ਦੱਸਿਆ ਹੈ।

ਹੋਰ ਪੜ੍ਹੋ: ਰਣਵੀਰ ਸਿੰਘ ਸਟਾਰਰ ਫਿਲਮ ਜਯੇਸ਼ਭਾਈ ਜੋਰਦਾਰ ਦਾ ਗੀਤ ਫਾਈਰਕ੍ਰੈਕਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

ਰਣਵੀਰ ਨੂੰ ਟ੍ਰੋਲ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, 'ਕੀ ਉਹ ਸਰਕਸ 'ਚ ਸ਼ਾਮਲ ਹੋ ਰਿਹਾ ਹੈ।' ਇੱਕ ਹੋਰ ਨੇ ਲਿਖਿਆ, 'ਇਹ ਆਦਮੀ ਕਿੰਨਾ ਆਤਮਵਿਸ਼ਵਾਸ ਵਾਲਾ ਹੈ।' ਤੀਜੇ ਯੂਜ਼ਰ ਨੇ ਲਿਖਿਆ, 'ਇਹ ਮੇਰਾ ਪਲਾਜ਼ੋ ਹੈ।' ਇਸ ਤੋਂ ਇਲਾਵਾ ਇੱਕ ਯੂਜ਼ਰ ਨੇ ਤਾਂ ਐਕਟਰ ਨੂੰ ਜੋਕਰ ਵੀ ਕਹਿ ਦਿੱਤਾ।

Image Source: Instagram

ਰਣਵੀਰ ਸਿੰਘ ਜਲਦ ਹੀ ਫਿਲਮ 'ਜੈਸ਼ਭਾਈ ਜੋਰਦਾਰ' ਵਿੱਚ ਨਜ਼ਰ ਆਉਣਗੇ। ਇਸ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਤੇ ਇਹ ਫਿਲਮ 13 ਮਈ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਰਣਵੀਰ ਆਲੀਆ ਭੱਟ ਨਾਲ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' 'ਚ ਵੀ ਨਜ਼ਰ ਆਉਣਗੇ।

 

View this post on Instagram

 

A post shared by Viral Bhayani (@viralbhayani)

Related Post