'ਸਿੰਬਾ' ਦੇ ਨਵੇਂ ਪੋਸਟਰ ‘ਚ ਦਿਲਕਸ਼ ਅੰਦਾਜ਼ 'ਚ ਨਜ਼ਰ ਆਏ ਸਾਰਾ ਤੇ ਰਣਵੀਰ

By  Lajwinder kaur December 25th 2018 04:37 PM -- Updated: December 25th 2018 04:41 PM

ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਜੋ ਕੇ ਵਿਆਹ ਤੋਂ ਬਾਅਦ ਆਪਣੇ-ਆਪਣੇ ਅਗਲੇ ਪ੍ਰੋਜੈਕਟਸ ‘ਤੇ ਕੰਮ ਕਰ ਰਹੇ ਹਨ। ਰਣਵੀਰ ਸਿੰਘ ਜੋ ਕੇ ਰੋਹਿਤ ਸ਼ੈੱਟੀ ਨਾਲ 'ਸਿੰਬਾ' ਦਾ ਪ੍ਰਮੋਸ਼ਨ ਕਰਨ ‘ਚ ਬਿਜ਼ੀ ਚੱਲ ਰਹੇ ਹਨ। ਇਸ ਫਿਲਮ 'ਚ ਰਣਵੀਰ ਸਿੰਘ ਦੇ ਨਾਲ ਵੱਡੇ ਪਰਦੇ ‘ਤੇ ਸਾਰਾ ਅਲੀ ਖਾਨ ਉਹਨਾਂ ਦਾ ਸਾਥ ਦਿੰਦੇ ਨਜ਼ਰ ਆਵੇਗੀ। ਜਿਸ ਦੇ ਚਲਦੇ ਫਿਲਮ ‘ਸਿੰਬਾ’ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ। ਇਹ ਫ਼ਿਲਮ ਬਹੁਤ ਜਲਦ ਸਰੋਤਿਆਂ ਦੇ ਰੂਬਰੂ ਹੋਣ ਵਾਲੀ ਹੈ।

Ranveer Singh and Sara Ali Khan’s new ‘Simmba’ poster 'ਸਿੰਬਾ' ਦੇ ਨਵੇਂ ਪੋਸਟਰ ‘ਚ ਦਿਲਕਸ਼ ਅੰਦਾਜ਼ 'ਚ ਨਜ਼ਰ ਆਏ ਸਾਰਾ ਤੇ ਰਣਵੀਰ

ਇਸ ਲਈ ਸਾਰਾ ਅਲੀ ਖਾਨ ਤੇ ਰਣਵੀਰ ਸਿੰਘ ਕਾਫੀ ਮਿਹਨਤ ਨਾਲ ਫ਼ਿਲਮ ਦਾ ਪ੍ਰਮੋਸ਼ਨ ਕਰ ਰਹੇ ਹਨ। ਸਾਰਾ ਅਲੀ ਖਾਨ ਜੋ ਕੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ‘ਸਿੰਬਾ’ ਫਿਲਮ ਦਾ ਨਵਾਂ ਪੋਸਟਰ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਫ਼ਿਲਮ ਦੀ ਰਿਲੀਜ਼ਿੰਗ ਤਰੀਕ ਯਾਦ ਕਰਵਾਈ ਹੈ।

https://www.instagram.com/p/BrwrmVLnYWD/

ਹੋਰ  ਵੇਖੋ: ਕੀ ਸੋਨੂੰ ਵੀ ਕਰਨਾ ਚਾਹੁੰਦੇ ਨੇ ਸਾਰਾ ਅਲੀ ਖਾਨ ਨੂੰ ਡੇਟ, ਜਾਣੋ ਕਾਰਤਿਕ ਦਾ ਜਵਾਬ

ਪੋਸਟਰ 'ਚ ਤੁਸੀਂ ਦੇਖ ਸਕਦੇ ਹੋ ਕਿ ਰਣਵੀਰ ਸਿੰਘ ਤੇ ਸਾਰਾ ਅਲੀ ਖਾਨ ਜ਼ਬਰਦਸਤ ਲੁੱਕ 'ਚ ਨਜ਼ਰ ਆ ਰਹੇ ਹਨ ਤੇ ਦੋਵਾਂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਨਵੇਂ ਪੋਸਟਰ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ। ਇਸ ਤੋਂ ਪਹਿਲਾਂ ਮੂਵੀ ਦੇ ਟ੍ਰੇਲਰ ਅਤੇ ਗੀਤਾਂ ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਚੁੱਕਾ ਹੈ। ਰੋਹਿਤ ਸ਼ੈੱਟੀ ਦੀ ‘ਸਿੰਬਾ’ ਫਿਲਮ 'ਚ ਰਣਵੀਰ ਤੇ ਸਾਰਾ ਤੋਂ ਇਲਾਵਾ ਅਜੈ ਦੇਵਗਨ, ਸੋਨੂੰ ਸੂਦ, ਵਰਜੇਸ਼ ਹੀਰਾਜੀ, ਅਰੁਣ ਨਾਲਾਵਡੇ ਜਿਹੇ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਹ ਫਿਲਮ ਇਸ ਹਫਤੇ 28 ਦਸੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।

Related Post