ਰਣਵੀਰ ਸਿੰਘ ਵੱਲੋਂ ਸਾਂਝੀ ਕੀਤੀ ਦੀਪਿਕਾ ਪਾਦੁਕੋਣ ਦੀ Baby Version ਵਾਲੀ ਤਸਵੀਰ ਆ ਰਹੀ ਹੈ ਸਭ ਨੂੰ ਖੂਬ ਪਸੰਦ

By  Lajwinder kaur May 23rd 2019 11:30 AM

ਬਾਲੀਵੁੱਡ ਦੀ ਬਹੁਚਰਚਿਤ ਪਤੀ-ਪਤਨੀ ਦੀ ਜੋੜੀ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ, ਜਿਹੜੇ ਅਕਸਰ ਇੱਕ-ਦੂਜੇ ਦੇ ਲਈ ਆਪਣੇ ਪਿਆਰ ਨੂੰ ਵੱਖਰੇ ਵੱਖਰੇ ਢੰਗ ਨਾਲ ਪੇਸ਼ ਕਰਦੇ ਰਹਿੰਦੇ ਹਨ। ਰਣਵੀਰ ਸਿੰਘ ਜੋ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਨੇ ਤੇ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ। ਇਕ ਵਾਰ ਫਿਰ ਤੋਂ ਆਪਣੀ ਪਤਨੀ ਦੇ ਲਈ ਪਿਆਰ ਨੂੰ ਪੇਸ਼ ਕਰਦੇ ਹੋਏ ਦੀਪਿਕਾ ਦੀ ਬਹੁਤ ਹੀ ਕਿਊਟ ਜਿਹੀ ਤਸਵੀਰ ਸ਼ੇਅਰ ਕੀਤੀ ਹੈ।

View this post on Instagram

 

??? @deepikapadukone

A post shared by Ranveer Singh (@ranveersingh) on May 22, 2019 at 8:27pm PDT

ਹੋਰ ਵੇਖੋ:ਕੈਂਬੀ ਰਾਜਪੁਰੀਆ ਵੀ ਨੇ ਬੱਬੂ ਮਾਨ ਦੇ ਇਸ ਗੀਤ ਦੇ ਦੀਵਾਨੇ, ਗੀਤ ਗਾ ਕੇ ਕੀਤੀ ਵੀਡੀਓ ਸ਼ੇਅਰ

 

View this post on Instagram

 

Cannes-17th May,2019. #Cannes2019

A post shared by Deepika Padukone (@deepikapadukone) on May 17, 2019 at 12:20pm PDT

ਹੋਰ ਵੇਖੋ:‘ਲਾਈਏ ਜੇ ਯਾਰੀਆਂ’ ਫ਼ਿਲਮ ਦਾ ਇੱਕ ਹੋਰ ਪੋਸਟਰ ਆਇਆ ਸਾਹਮਣੇ, ਦੇਖਣ ਨੂੰ ਮਿਲ ਰਹੀ ਹੈ ਅਮਰਿੰਦਰ ਗਿੱਲ ਦੀ ਪਹਿਲੀ ਝਲਕ

ਜੀ ਹਾਂ ਰਣਵੀਰ ਨੇ ਦੀਪਿਕਾ ਪਾਦੁਕੋਣ ਦੀ ਇੱਕ ਤਸਵੀਰ ਨੂੰ ਬੇਬੀ ਵਰਜ਼ਨ ‘ਚ ਬਦਲ ਕੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਦੱਸ ਦਈਏ ਦੀਪਿਕਾ ਨੇ ਇਹ ਤੋਤੀਆਂ ਰੰਗ ਦੀ ਡਰੈੱਸ ਨੂੰ ਕਾਨਸ 2019 ‘ਚ ਪਾਈ ਸੀ। ਦੀਪਿਕਾ ਪਾਦੁਕੋਣ ਇਸ ਤਸਵੀਰ ‘ਚ ਬਹੁਤ ਜ਼ਿਆਦਾ ਕਿਊਟ ਲੱਗ ਰਹੀ ਹੈ। ਰਣਵੀਰ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਦੀਪਿਕਾ ਦੀ ਬੇਬੀ ਲੁੱਕ ਵਾਲੀ ਤਸਵੀਰ ਨੂੰ 9 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਤੇ ਲੱਖਾਂ ਹੀ ਕਮੈਂਟ ਆ ਚੁੱਕੇ ਹਨ। ਦੀਪਿਕਾ ਪਾਦੁਕੋਣ ਨੇ 72ਵੇਂ ‘ਕਾਨਸ ਫਿਲਮ ਫੈਸਟੀਵਲ 2019’ ‘ਚ ਆਪਣੀ ਲੁੱਕ ਨਾਲ ਮੀਡੀਆ ‘ਚ ਕਾਫੀ ਵਾਹ ਵਾਹੀ ਖੱਟੀ ਹੈ।

Related Post