ਦੀਪਿਕਾ ਪਾਦੁਕੋਣ ਨੂੰ ਘੂਰਦੇ ਹੋਏ ਨਜ਼ਰ ਆ ਰਹੇ ਨੇ ਰਣਵੀਰ ਸਿੰਘ, ਬਾਲੀਵੁੱਡ ਹਸਤੀਆਂ ਨੇ ਕੀਤੀ ਖੂਬ ਖਿਚਾਈ

By  Lajwinder kaur October 14th 2019 01:03 PM

ਵਿਆਹ ਹੋਣ ਤੋਂ ਬਾਅਦ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਕਿਸੇ ਨਾ ਕਿਸੇ ਵਜ੍ਹਾ ਕਰਕੇ ਚਰਚਾ ‘ਚ ਰਹਿੰਦੇ ਹਨ। ਹਾਲ ਹੀ ‘ਚ ਸੋਸ਼ਲ ਮੀਡੀਆ ਉੱਤੇ ਦੋਵਾਂ ਦੀ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ।

ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ‘ਚ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਨਜ਼ਰ ਆ ਰਹੇ ਹਨ। ਇਸ ਤਸਵੀਰ ‘ਚ ਉਹ ਦੀਪਿਕਾ ਪਾਦੁਕੋਣ ਦੀ ਕਮਰ ਨੂੰ ਘੂਰਦੇ ਹੋਏ ਨਜ਼ਰ ਆ ਰਹੇ ਹਨ। ਇਹ ਤਸਵੀਰ ਉਨ੍ਹਾਂ ਦੇ ‘ਰਾਮ-ਲੀਲਾ’ ਫ਼ਿਲਮ ਦੇ ਸ਼ੂਟ ਦੌਰਾਨ ਦੀ ਹੈ।

 

View this post on Instagram

 

No caption needed ? @deepikapadukone #RamLeela

A post shared by Ranveer Singh (@ranveersingh) on Oct 13, 2019 at 9:03am PDT

ਹੋਰ ਵੇਖੋ:‘ਕੋਈ ਫ਼ਰਕ ਨਹੀਂ ਪੈਂਦਾ ਕੰਮ ਕੀ ਆ ਤੇ ਕਿਵੇਂ ਦਾ ਹੈ’ ਅਜਿਹੀ ਮਿਸਾਲ ਪੇਸ਼ ਕਰ ਰਹੇ ਨੇ ਗੈਰੀ ਸੰਧੂ, ਰਾਜਗਿਰੀ ਬਣ ਕੇ ਤਿਆਰ ਕਰ ਰਹੇ ਨੇ ਘਰ, ਦੇਖੋ ਵੀਡੀਓ

ਇਸ ਤਸਵੀਰ ਨੂੰ ਰਣਵੀਰ ਵੱਲੋਂ ਇੰਸਟਾਗ੍ਰਾਮ ਉੱਤੇ ਪੋਸਟ ਕਰਦੇ ਹੋਏ ਲਿਖਿਆ ਹੈ ‘ਨੋ ਕੈਪਸ਼ਨ ਨੀਡਡ’। ਇਸ ਤਸਵੀਰ ‘ਤੇ ਦਰਸ਼ਕਾਂ ਤੋਂ ਇਲਾਵਾ ਬਾਲੀਵੁੱਡ ਦੇ ਅਦਾਕਾਰਾਂ ਨੇ ਵੀ ਕਮੈਂਟਸ ਕੀਤੇ ਹਨ। ਦੀਪਿਕਾ ਨੇ ਵੀ ਕਮੈਂਟ ਕਰਕੇ ਲਿਖਿਆ ਹੈ, ‘ਸੱਤ ਸਾਲ ਤੋਂ ਹੁਣ ਤੱਕ ਕੁਝ ਨਹੀਂ ਬਦਲਿਆ’

Ranveer singh and deepika padukone

ਇਸ ਤੋਂ ਇਲਾਵਾ ਆਯੁਸ਼ਮਾਨ ਖੁਰਾਨਾ, ਪਰੀਨਿਤੀ ਚੋਪੜਾ ਤੋਂ ਇਲਾਵਾ ਕਈ ਹੋਰ ਬਾਲੀਵੁੱਡ ਕਲਾਕਾਰਾਂ ਨੇ ਕਮੈਂਟਸ ਰਾਹੀਂ ਰਣਵੀਰ ਸਿੰਘ ਦੀ ਖੂਬ ਖਿਚਾਈ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਦੋ ਮਿਲੀਅਨ ਤੋਂ ਵੱਧ ਲਾਇਕਸ ਮਿਲ ਚੁੱਕੇ ਹਨ ਤੇ ਲੱਖਾਂ ਹੀ ਕਮੈਂਟਸ ਆ ਚੁੱਕੇ ਹਨ।

Related Post