ਰਣਵੀਰ ਸਿੰਘ ਸਟਾਰਰ ਫਿਲਮ ਜਯੇਸ਼ਭਾਈ ਜੋਰਦਾਰ ਦਾ ਗੀਤ ਫਾਈਰਕ੍ਰੈਕਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

By  Pushp Raj April 25th 2022 06:24 PM -- Updated: April 25th 2022 06:29 PM

ਕੀ ਤੁਸੀਂ ਵੀ 90 ਦੇ ਦਹਾਕੇ ਦੀ ਫਿਲਮਸ ਤੇ ਡਾਂਸ ਨੂੰ ਮਿਸ ਕਰ ਰਹੇ ਹੋ? ਜੇਕਰ ਹਾਂ ਤਾਂ ਰਣਵੀਰ ਸਿੰਘ ਤੁਹਾਨੂੰ ਉਸ ਯੁੱਗ 'ਚ ਘੁੰਮਾਉਣ ਲਈ ਆਪਣੀ ਨਵੀਂ ਫਿਲਮ ਨਾਲ ਰੁਬਰੂ ਹੋਣ ਜਾ ਰਹੇ ਹਨ। ਰਣਵੀਰ ਸਿੰਘ ਦੀ ਫਿਲਮ ਜਯੇਸ਼ਭਾਈ ਜੋਰਦਾਰ ਦਾ ਗੀਤ ਫਾਈਰਕ੍ਰੈਕਰ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

'ਫਾਈਰਕ੍ਰੈਕਰ' ਗੀਤ ਵਿਸ਼ਾਲ ਡਡਲਾਨੀ ਅਤੇ ਸ਼ੇਖਰ ਰਵਜਿਆਨੀ ਨੇ ਗਾਇਆ ਹੈ ਅਤੇ ਸੰਗੀਤ ਵੀ ਉਨ੍ਹਾਂ ਨੇ ਹੀ ਦਿੱਤਾ ਹੈ। ਇਸ ਦੌਰਾਨ, ਗੀਤ ਦੇ ਬੋਲ ਕੁਮਾਰ ਅਤੇ ਵਾਯੂ ਵੱਲੋਂ ਲਿਖੇ ਗਏ ਹਨ। ਇਸ ਗੀਤ ਨੂੰ ਰੁਏਲ ਦੌਸਨ ਵਰੰਦਾਨੀ ਨੇ ਕੋਰੀਓਗ੍ਰਾਫ ਕੀਤਾ ਹੈ।

ਰਣਵੀਰ ਸਿੰਘ ਆਪਣੇ ਹੱਸਮੁੱਖ ਤੇ ਮਜ਼ਾਕਿਆ ਸੁਭਾਅ ਲਈ ਜਾਣੇ ਜਾਂਦੇ ਹਨ ਪਰ ਉਹ ਇਸ ਗੀਤ ਵਿੱਚ ਨਵਾਂ ਜੋਸ਼ ਪਾਉਂਦੇ ਹੋਏ ਨਜ਼ਰ ਰਹੇ ਹਨ ਜੋ ਤੁਹਾਨੂੰ ਨੱਚਣ ਲਈ ਮਜਬੂਰ ਕਰ ਦੇਵੇਗਾ। ਉਸ ਦੇ ਸਮੀਕਰਨਾਂ ਦਾ ਕੋਈ ਜ਼ਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਰਣਵੀਰ ਆਪਣੇ ਪ੍ਰਦਰਸ਼ਨ ਨੂੰ ਸੰਪੂਰਨਤਾ ਨਾਲ ਪੇਸ਼ ਕਰਦੇ ਹਨ।

Jayeshbhai Jordaar's new song, featuring Ranveer Singh, is actually 'Firecracker' Image Source: Twitter

ਫਿਲਮ 'ਚ ਰਣਵੀਰ ਸਿੰਘ ਗੁਜਰਾਤੀ ਵਿਅਕਤੀ 'ਜਯੇਸ਼ਭਾਈ ' ਦਾ ਕਿਰਦਾਰ ਨਿਭਾਅ ਰਹੇ ਹਨ। ਉਹ ਪਿੰਡ ਦੇ ਸਰਪੰਚ ਬੋਮਨ ਇਰਾਨੀ ਦਾ 'ਪੁੱਤ' ਹੈ। ਇਸ ਵਿੱਚ ਭਰੂਣ ਹੱਤਿਆ ਦੇ ਮੁੱਦੇ ਉੱਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਲੜਦੇ ਹੋਏ ਨਜ਼ਰ ਆਉਣਗੇ।

ਹੋਰ ਪੜ੍ਹੋ:   ਰਣਵੀਰ ਸਿੰਘ ਦੀ ਫ਼ਿਲਮ ਜਯੇਸ਼ਭਾਈ ਜ਼ੋਰਦਾਰ ਦਾ ਟ੍ਰੇਲਰ ਹੋਇਆ ਰਿਲੀਜ਼

ਇਹ ਫ਼ਿਲਮ ਸਮਾਜਿਕ ਮੁੱਦੇ 'ਤੇ ਆਧਾਰਿਤ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਰਣਵੀਰ ਸਿੰਘ ਇਸ ਫ਼ਿਲਮ ਰਾਹੀਂ ਲੋਕਾਂ ਨੂੰ ਹਸਾਉਣ ਅਤੇ ਸੋਚਣ 'ਤੇ ਮਜ਼ਬੂਰ ਕਰਨਗੇ। ਫ਼ਿਲਮ ਦੀ ਕਹਾਣੀ ਗੁਜਰਾਤੀ ਪਿਛੋਕੜ 'ਤੇ ਹੈ, ਇਸ ਲਈ ਬੋਮਨ ਇਰਾਨੀ ਵੀ ਇਸ 'ਚ ਗੁਜਰਾਤੀ ਕਿਰਦਾਰ 'ਚ ਹਨ। ਫ਼ਿਲਮ ਦੇ ਨਿਰਦੇਸ਼ਕ ਦਿਵਿਆਂਗ ਠੱਕਰ ਹਨ। ਬਤੌਰ ਨਿਰਦੇਸ਼ਕ ਇਹ ਉਨ੍ਹਾਂ ਦੀ ਪਹਿਲੀ ਡੈਬਿਊ ਫ਼ਿਲਮ ਹੈ।

ਇਸ ਫ਼ਿਲਮ 'ਚ ਕਾਮੇਡੀ ਦੇ ਨਾਲ-ਨਾਲ ਸਮਾਜਿਕ ਸੰਦੇਸ਼ ਵੀ ਦਿੱਤਾ ਗਿਆ ਹੈ। ਇਹ ਫ਼ਿਲਮ13 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੀ ਕਹਾਣੀ ਲੜਕੇ ਅਤੇ ਲੜਕੀ ਵਿੱਚ ਹੁੰਦੇ ਵਿਤਕਰੇ ਨੂੰ ਦਰਸਾਉਂਦੀ ਹੈ।

Related Post