Ranveer Vs Wild with Bear Grylls: ਰਣਵੀਰ ਸਿੰਘ ਨੂੰ ਕੀੜੇ ਖਾਉਂਦੇ ਹੋਏ ਵੇਖ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ, ਵੇਖੋ ਵੀਡੀਓ

By  Pushp Raj July 8th 2022 05:06 PM

Ranveer Vs Wild with Bear Grylls: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' ਨੂੰ ਲੈ ਕੇ ਚਰਚਾ ਵਿੱਚ ਹਨ। ਬਾਲੀਵੁੱਡ ਵਿੱਚ ਰਣਵੀਰ ਆਪਣੇ ਅਤਰੰਗੀ ਫੈਸ਼ਨ ਸੈਂਸ ਤੇ ਵੱਖਰੇ ਅੰਦਾਜ਼ ਨੂੰ ਲੈ ਕੇ ਬਹੁਤ ਮਸ਼ਹੂਰ ਹਨ। ਰਣਵੀਰ ਸਿੰਘ ਜਲਦ ਹੀ ਬੀਅਰ ਗ੍ਰਿਲਸ ਦੇ ਸ਼ੋਅ 'Ranveer Vs Wild With Bear Grylls ' 'ਚ ਨਜ਼ਰ ਆਉਣਗੇ। ਹੁਣ ਰਣਵੀਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੇ ਵੇਖ ਕੇ ਫੈਨਜ਼ ਨੇ ਕੁਝ ਵੱਖਰੇ ਅੰਦਾਜ਼ ਵਿੱਚ ਰਿਐਕਸ਼ਨ ਦਿੱਤਾ ਹੈ।

image From instagram

ਰਣਵੀਰ ਸਿੰਘ ਜਲਦ ਹੀ ਬੇਅਰ ਗ੍ਰਿਲਸ ਦੇ ਸ਼ੋਅ 'Ranveer Vs Wild With Bear Grylls' ਰਾਹੀਂ ਓਟੀਟੀ ਪਲੇਟਫਾਮਰ Netflix ਉੱਤੇ ਆਪਣਾ ਪਹਿਲਾ ਡੈਬਿਊ ਕਰਨ ਲਈ ਤਿਆਰ ਹਨ। ਇਸ ਦੌਰਾਨ ਰਣਵੀਰ ਨੇ ਬੀਅਰ ਗ੍ਰਿਲਸ ਦੇ ਬਰਾਬਰ ਮੁਕਾਬਲਾ ਕਰਨ ਲਈ ਖ਼ੁਦ ਨੂੰ ਤਿਆਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ।

ਹੁਣ ਅਜਿਹੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਵੇਖ ਰਣਵੀਰ ਸਿੰਘ ਦੇ ਫੈਨਜ਼ ਵੀ ਹੈਰਾਨ ਹੋ ਗਏ ਹਨ। ਇਸ ਵੀਡੀਓ ਨੂੰ ਖ਼ੁਦ Netflix ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਗਿਆ ਹੈ।

image From instagram

Netflix ਨੇ ਬੀਅਰ ਗ੍ਰਿਲਸ ਦੇ ਸ਼ੋਅ 'Ranveer Vs Wild With Bear Grylls' ਦਾ ਪ੍ਰੋਮੋ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਗਿਆ ਹੈ, "Menu mein kya hai? Aap hi batao! You decide what Ranveer Singh eats, where he goes, how he sleeps. Sab kuch! Catch India’s first interactive special - Ranveer Vs Wild With Bear Grylls, only on Netflix. Dropping July 8. "

ਇਸ ਵੀਡੀਓ ਦੇ ਵਿੱਚ ਰਣਵੀਰ ਸਿੰਘ ਇੱਕ ਡਾਈਨਿੰਗ ਟੇਬਲ ਉੱਤੇ ਬੈਠੇ ਹਨ। ਉਨ੍ਹਾਂ ਦੇ ਅੱਗੇ ਖਾਣੇ ਦੀ ਪਲੇਟ ਸਜੀ ਹੋਈ ਹੈ। ਇਸ ਪਲੇਟ ਨੂੰ ਵੇਖ ਕੇ ਪਹਿਲਾਂ ਤਾਂ ਰਣਵੀਰ ਕੁਝ ਚਿਰ ਲਈ ਝਿਝਕਦੇ ਹਨ ਪਰ ਬਾਅਦ ਵਿੱਚ ਉਹ ਪਲੇਟ 'ਚ ਪਏ ਕੀੜੇ ਨੂੰ ਚੁੱਕ ਕੇ ਖਾ ਲੈਂਦੇ ਹਨ। ਇਸ ਵੀਡੀਓ ਨੂੰ ਵੇਖ ਕੇ ਇਹ ਗੱਲ ਸਾਫ ਹੋ ਚੁੱਕੀ ਹੈ ਕਿ ਰਣਵੀਰ ਸਿੰਘ 'ਜੰਗਲ ਲਈ ਤਿਆਰ ਹਨ,' ਇਸ ਤੋਂ ਪਹਿਲਾਂ ਵੀ ਰਣਵੀਰ ਸਿੰਘ ਨੂੰ ਨੈਟਫਲਿਕਸ ਦੀਆਂ ਸਪੈਸ਼ਲ ਕਲਿੱਪਾਂ ਵਿੱਚ ਬੇਅਰ ਗ੍ਰਿਲਸ ਦੇ ਨਾਲ ਬੱਗ ਖਾਂਦੇ ਦਿਖਾਇਆ ਗਿਆ।

ਇਸ ਵੀਡੀਓ ਨੂੰ ਵੇਖ ਕੇ ਰਣਵੀਰ ਦੇ ਫੈਨਜ਼ ਬੇਹੱਦ ਹੈਰਾਨ ਰਹਿ ਗਏ। ਫੈਨਜ਼ ਨੇ ਇਸ ਵੀਡੀਓ ਉੱਤੇ ਕਮੈਂਟ ਕਰਦੇ ਹੋਏ ਕਿਹਾ ਕਿ ਤੁਸੀਂ ਬਹੁਤ ਬਹਾਦੁਰ ਹੋ। ਇੱਕ ਹੋਰ ਯੂਜ਼ਰ ਨੇ ਲਿਖਿਆ, " ਰਣਵੀਰ Alagg he gabru ho janaab aapp. Kuch bhi kaise bhi karlete hooo. Hats off bawaaa hats offff?? "

image From instagram

ਹੋਰ ਪੜ੍ਹੋ: ਸਾਊਥ ਸੁਪਰਸਟਾਰ ਵਿਕਰਮ ਨੂੰ ਪਿਆ ਦਿਲ ਦੌਰਾ, ਜ਼ੇਰੇ ਇਲਾਜ ਹਸਪਤਾਲ 'ਚ ਭਰਤੀ

Ranveer Vs Wild With Bear Grylls ਇੱਕ ਇੰਟਰਐਕਟਿਵ ਸਪੈਸ਼ਲ ਹੋਵੇਗਾ ਜਿੱਥੇ ਦਰਸ਼ਕ ਰਣਵੀਰ ਲਈ ਫੈਸਲੇ ਲੈਣ ਦੇ ਯੋਗ ਹੋਣਗੇ। ਨੈਟਫਲਿਕਸ ਇੰਡੀਆ ਨੇ ਸ਼ੋਅ ਦੇ ਫਾਰਮੈਟ ਦਾ ਹਵਾਲਾ ਦਿੱਤਾ ਕਿਉਂਕਿ ਉਨ੍ਹਾਂ ਨੇ ਵੀਡੀਓ ਨੂੰ ਸਾਂਝਾ ਕੀਤਾ, ਦਰਸ਼ਕਾਂ ਨੂੰ ਦੱਸਿਆ ਗਿਆ ਹੈ ਕਿ ਉਹ ਰਣਵੀਰ ਦੇ ਖਾਣੇ ਦਾ ਮੈਨਯੂ ਵੀ ਤੈਅ ਕਰ ਸਕਦੇ ਹਨ।

 

View this post on Instagram

 

A post shared by Netflix India (@netflix_in)

Related Post