ਰੈਪਰ ਬਾਦਸ਼ਾਹ ਨੇ ਖਰੀਦੀ ਨਵੀਂ ਔਡੀ ਕਾਰ, ਪ੍ਰਸ਼ੰਸਕ ਦੇ ਰਹੇ ਵਧਾਈ

By  Shaminder May 10th 2022 06:48 PM

ਰੈਪਰ ਬਾਦਸ਼ਾਹ (Badshah) ਜਿਨ੍ਹਾਂ ਦਾ ਅਸਲ ਨਾਮ ਆਦਿਤਿਆ ਪ੍ਰਤੀਕ ਸਿਸੋਦੀਆ ਨੇ ਨਵੀਂ ਔਡੀ ਕਾਰ (Audi)  ਖਰੀਦੀ ਹੈ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਰੈਪਰ ਨੇ ਜਿਉਂ ਹੀ ਸ਼ੇਅਰ ਕੀਤਾ ਵਧਾਈ ਦੇਣ ਵਾਲਿਆਂ ਦਾ ਤਾਂਤਾ ਜਿਹਾ ਲੱਗ ਗਿਆ । ਇਸ ਕਾਰ ਦੀ ਕੀਮਤ 1.38 ਕਰੋੜ ਦੇ ਰੁਪਏ ਦੇ ਕਰੀਬ ਹੈ।

badshah,-m image From instagram

ਹੋਰ ਪੜ੍ਹੋ : ਇਸ ਤਰ੍ਹਾਂ ਦੀ ਮਾਨਸਿਕ ਬੀਮਾਰੀ ਦੇ ਨਾਲ ਜੂਝ ਰਹੇ ਹਨ ਰੈਪਰ ਬਾਦਸ਼ਾਹ, ਸ਼ਿਲਪਾ ਸ਼ੈੱਟੀ ਦੇ ਇੱਕ ਸ਼ੋਅ ‘ਚ ਕੀਤਾ ਖੁਲਾਸਾ

ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਵਧਾਈ ਦੇ ਰਹੇ ਹਨ । ਇਸ ਤੋਂ ਪਹਿਲਾਂ ਬਾਦਸ਼ਾਹ ਦੀ ਕਾਰ ਕਲੈਕਸ਼ਨ ‘ਚ ਕਈ ਲਗਜ਼ਰੀ ਕਾਰਾਂ ਸ਼ਾਮਿਲ ਹਨ । ਰੈਪਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤਾਂ ‘ਚ ਰੈਪ ਦਾ ਤੜਕਾ ਲਗਾਇਆ ਹੈ ।

badshah Family

ਹੋਰ ਪੜ੍ਹੋ : ਆਪਣੇ ਗਾਣੇ ਨੂੰ ਲੈ ਕੇ ਮੁਸ਼ਕਿਲਾਂ ਵਿੱਚ ਫਸੇ ਬਾਦਸ਼ਾਹ, ਮਿਲਿਆ ਕਾਰਨ ਦੱਸੋ ਨੋਟਿਸ

ਪੰਜਾਬੀ ਇੰਡਸਟਰੀ ਦੇ ਨਾਲ ਨਾਲ ਉਨ੍ਹਾਂ ਨੇ ਬਾਲੀਵੁੱਡ ਦੇ ਗੀਤਾਂ ‘ਚ ਵੀ ਆਪਣੇ ਰੈਪ ਦਾ ਤੜਕਾ ਲਗਾਇਆ ਹੈ ।ਸੋਸ਼ਲ ਮੀਡੀਆ ‘ਤੇ ਰੈਪਰ ਦੀ ਲੰਮੀ ਫੈਨ ਫਾਲੋਵਿੰਗ ਹੈ । ਰੈਪਰ ਬਾਦਸ਼ਾਹ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਇੰਡਸਟਰੀ ਤੋਂ ਹੀ ਕੀਤੀ ਸੀ ।

ਮਨੋਰੰਜਨ ਜਗਤ ‘ਚ ਜਗ੍ਹਾ ਬਨਾਉਣ ਦੇ ਲਈ ਉਸ ਨੇ ਬਹੁਤ ਮਿਹਨਤ ਕੀਤੀ ਅਤੇ ਆਖਿਰਕਾਰ ਉਹ ਕਾਮਯਾਬ ਹੋਏ । ਅੱਜ ਕੱਲ੍ਹ ਬਾਦਸ਼ਾਹ ਕਈ ਰਿਆਲਟੀ ਸ਼ੋਅਜ਼ ਨੂੰ ਜੱਜ ਕਰਦੇ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਕਈ ਲੋਕਾਂ ਨੂੰ ਗਾਇਕੀ ਦੇ ਖੇਤਰ ‘ਚ ਅੱਗੇ ਆਉਣ ‘ਚ ਮਦਦ ਕੀਤੀ ਹੈ ।ਝਾਰਖੰਡ ਦੇ ਰਹਿਣ ਵਾਲੇ ਸਹਿਦੇਵ ਨੂੰ ਵੀ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਅੱਗੇ ਆਉਣ ਵਿੱਚ ਮਦਦ ਕੀਤੀ ਸੀ ।

 

View this post on Instagram

 

A post shared by BADSHAH (@badboyshah)

Related Post