ਸ਼ਮਿਤਾ ਸ਼ੈੱਟੀ ਨੂੰ ਯਾਦ ਕਰਦੇ ਹੋਏ ਰਾਕੇਸ਼ ਬਾਪਟ ਨੇ ਸਾਂਝੀ ਕੀਤੀ ਤਸਵੀਰ, ਦਿਲ ਦਾ ਹਾਲ ਕੀਤਾ ਬਿਆਨ

By  Shaminder October 28th 2021 10:47 AM -- Updated: October 28th 2021 10:49 AM

ਬਿੱਗ ਬੌਸ ‘ਚ ਸ਼ਮਿਤਾ ਸ਼ੈੱਟੀ (Shamita Shetty ) ਨੂੰ ਲੈ ਕੇ ਰਾਕੇਸ਼ ਬਾਪਟ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰਾਕੇਸ਼ ਬਾਪਟ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਸ਼ਮਿਤਾ ਸ਼ੈੱਟੀ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਹਨ । ਬਿੱਗ ਬੌਸ ਓਟੀਟੀ ‘ਚ ਸ਼ਮਿਤਾ ਅਤੇ ਰਾਕੇਸ਼ ਬਾਪਟ ਦੇ ਦਰਮਿਆਨ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ ਸੀ । ਦੋਵੇਂ ਇਸੇ ਸ਼ੋਅ ਦੇ ਦੌਰਾਨ ਇੱਕ ਦੂਜੇ ਦੇ ਨਜ਼ਦੀਕ ਆਏ ਸਨ । ਸ਼ੋਅ ਖਤਮ ਹੋਣ ਤੋਂ ਬਾਅਦ ਵੀ ਡਿਨਰ ਡੇਟ ‘ਤੇ ਨਜ਼ਰ ਆਏ ਸਨ ।

Rakesh And Shamitapp-min (1) Image From Instagram

ਹੋਰ ਪੜ੍ਹੋ : ਕਰੀਨਾ ਕਪੂਰ ਦੇ ਛੋਟੇ ਬੇਟੇ ਜੇਹ ਅਲੀ ਖ਼ਾਨ ਦੀਆਂ ਕਿਊਟ ਤਸਵੀਰਾਂ ਵਾਇਰਲ

ਹੁਣ ਜਿਹੜੀ ਤਸਵੀਰ ਰਾਕੇਸ਼ ਬਾਪਟ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਉਸ ਤਸਵੀਰ ‘ਚ ਉਹ ਆਪਣੇ ਦਿਲ ਦਾ ਹਾਲ ਵੀ ਬਿਆਨ ਕਰ ਰਹੇ ਹਨ ।ਰਾਕੇਸ਼ ਨੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ਉਹ ਸ਼ਮਿਤਾ ਸ਼ੈੱਟੀ ਨੂੰ ਮਿਸ ਕਰ ਰਹੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲ ਵਾਲੀ ਇਮੋਜੀ ਵੀ ਪੋਸਟ ਕੀਤਟ ਹਨ । ਰਾਕੇਸ਼ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ।

Raqesh Bapat -min image From twitter

ਰਾਕੇਸ਼ ਵੱਲੋਂ ਬਿਆਨ ਕੀਤੇ ਦਿਲ ਦੇ ਹਾਲ ਤੋਂ ਬਾਅਦ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਸੁਝਾਅ ਦੇ ਰਹੇ ਹਨ ਅਤੇ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਉਹ ਸ਼ਮਿਤਾ ਦਾ ਸਾਥ ਪਾਉਣ ।

 

View this post on Instagram

 

A post shared by Raqesh Bapat (@raqeshbapat)

ਸ਼ਮਿਤਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਪਰ ਬਾਲੀਵੁੱਡ ‘ਚ ਉਹ ਓਨੀ ਪ੍ਰਸਿੱਧੀ ਹਾਸਲ ਨਹੀਂ ਕਰ ਸਕੀ । ਜਿੰਨੀ ਕਿ ਉਸ ਨੂੰ ਬਿੱਗ ਬੌਸ ਦੇ ਦੌਰਾਨ ਮਿਲੀ ਹੈ । ਰਾਕੇਸ਼ ਬਾਪਟ ਦੇ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਕਿਸੇ ਤੋਂ ਛਿਪੀਆਂ ਹੋਈਆਂ ਨਹੀਂ ਹਨ ।

Related Post