ਬੇਟੀ ਦੇ ਜਨਮ ਦਿਨ ’ਤੇ ਰਵੀਨਾ ਟੰਡਨ ਨੇ ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ

By  Rupinder Kaler March 16th 2021 01:49 PM -- Updated: March 16th 2021 01:51 PM

ਰਵੀਨਾ ਟੰਡਨ ਦੀ ਬੇਟੀ ਰਾਸ਼ਾ ਥਡਾਨੀ 16 ਮਾਰਚ ਨੂੰ 16 ਸਾਲ ਦੀ ਹੋ ਗਈ ਹੈ । ਰਵੀਨਾ ਨੇ ਇਸ ਖ਼ਾਸ ਮੌਕੇ ਤੇ ਆਪਣੇ ਇੰਸਟਾਗ੍ਰਾਮ ਤੇ ਕੁਝ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ਤੋਂ ਰਵੀਨਾ ਦੀ ਬੇਟੀ ਦੇ ਬਚਪਨ ਦੀ ਝਲਕ ਮਿਲਦੀ ਹੈ । ਅਦਾਕਾਰਾ ਨੇ ਬੇਟੀ ਦੀਆਂ ਤਸਵੀਰਾਂ ਸ਼ੇਅਰ ਕਰਕੇ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰਵੀਨਾ ਨੇ ਪਿਆਰਾ ਜਿਹਾ ਕੈਪਸ਼ਨ ਵੀ ਦਿੱਤਾ ਹੈ ।

image from raveena tandon's instagram

ਹੋਰ ਪੜ੍ਹੋ :

ਗਾਇਕਾ ਗੁਰਲੇਜ ਅਖਤਰ ਨੇ ਆਪਣੇ ਪਰਿਵਾਰ ਦੇ ਨਾਲ ਤਸਵੀਰ ਕੀਤੀ ਸਾਂਝੀ

image from raveena tandon's instagram

ਕੈਪਸ਼ਨ ਵਿੱਚ ਰਵੀਨਾ ਨੇ ਲਿਖਿਆ ਹੈ ਕਿ ‘ਤੂੰ ਏਨੀਂ ਛੇਤੀ ਵੱਡੀ ਹੋ ਗਈ ਹੈ ….16, ਮੇਰੇ ਬੱਚੇ ਹੈਪੀ ਬਰਥ ਡੇਅ’ । ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਤਸਵੀਰਾਂ ਰਾਸ਼ਾ ਦੇ ਬਚਪਨ ਦੀਆਂ ਹਨ । ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਰਾਸ਼ਾ ਨੇ ਬਰਥ ਡੇਅ ਕੈਪ ਲਗਾਇਆ ਹੋਇਆ ਹੈ । ਰਾਸ਼ਾ ਆਪਣੀ ਮਾਂ ਦੇ ਕਾਫੀ ਕਰੀਬ ਹੈ । ਉਹ ਅਕਸਰ ਆਪਣੀ ਮਾਂ ਦੇ ਨਾਲ ਦਿਖਾਈ ਦਿੰਦੀ ਹੈ ।

image from raveena tandon's instagram

ਤਸਵੀਰਾਂ ਨੂੰ ਦੇਖ ਕੇ ਰਵੀਨਾ ਟੰਡਨ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਤੇ ਲਾਈਕ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਵੀਨਾ ਨੇ ਸਾਲ 2004 ਵਿੱਚ ਅਨਿਲ ਥਡਾਨੀ ਨਾਲ ਵਿਆਹ ਕਰਵਾਇਆ ਸੀ । ਇੱਕ ਸਾਲ ਬਾਅਦ ਮਾਰਚ ਮਹੀਨੇ ਦੀ 16 ਤਰੀਕ ਨੂੰ ਰਾਸ਼ਾ ਦਾ ਜਨਮ ਹੋਇਆ ਸੀ ।

Related Post