ਰਵੀ ਸਿੰਘ ਖਾਲਸਾ ਨੇ ਰਿਚਾ ਚੱਢਾ ਅਤੇ ਅਲੀ ਫਜ਼ਲ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਰਿਚਾ ਚੱਢਾ ਦਾ ਇਸ ਲਈ ਕੀਤਾ ਧੰਨਵਾਦ

By  Shaminder February 8th 2022 01:41 PM

ਰਵੀ ਸਿੰਘ ਖਾਲਸਾ (Ravi Singh Khalsa) ਨੇ ਰਿਚਾ ਚੱਢਾ (Richa Chadha )ਅਤੇ ਅਲੀ ਫਜ਼ਲ ਦੇ ਨਾਲ ਮੁਲਾਕਾਤ ਕੀਤੀ ।ਜਿਸ ਦੀਆਂ ਤਸਵੀਰਾਂ ਵੀ ਰਵੀ ਸਿੰਘ ਖਾਲਸਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਰਵੀ ਸਿੰਘ ਖਾਲਸਾ ਨੇ ਜਿੱਥੇ ਅਲੀ ਫਜ਼ਲ ਦੀ ਅਦਾਕਾਰੀ ਦੀ ਤਾਰੀਫ ਕੀਤੀ,ਉੱਥੇ ਹੀ ਰਿਚਾ ਚੱਢਾ ਵੱਲੋਂ ਕਈ ਮੁੱਦਿਆਂ ਤੇ ਖਾਸ ਕਰਕੇ ਕਿਸਾਨਾਂ ਦੇ ਹੱਕ 'ਚ ਗੱਲ ਕਰਨ ਦੇ ਲਈ ਉਸ ਦਾ ਧੰਨਵਾਦ ਵੀ ਕੀਤਾ ਹੈ ।

Ravi singh khalsa and Ali Fazal image From instagram

ਹੋਰ ਪੜ੍ਹੋ : ਸੋਨੂੰ ਸੂਦ ਨੇ ਸ਼ੁਰੂ ਕੀਤੀ ਨਵੀਂ ਪਾਰੀ, ਵੀਡੀਓ ਸ਼ੇਅਰ ਕਰਕੇ ਕੀਤਾ ਖੁਲਾਸਾ

ਰਵੀ ਸਿੰਘ ਖਾਲਸਾ ਨੇ ਲਿਖਿਆ ਕਿ ਰਿਚਾ ਨੇ ਹਮੇਸ਼ਾ ਮੁੱਦਿਆਂ 'ਤੇ ਆਪਣੇ ਮਨ ਦੀ ਗੱਲ ਕੀਤੀ ਹੈ ਅਤੇ ਨਾਲ ਹੀ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਵੀ ਕੀਤਾ ਹੈ, ਜਦੋਂਕਿ ਬਾਲੀਵੁੱਡ ਦੇ ਸਿਤਾਰੇ ਚੁੱਪ ਰਹੇ ਧੰਨਵਾਦ ਰਿਚਾ'। ਰਵੀ ਸਿੰਘ ਖਾਲਸਾ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਤੇ ਕਈ ਲੋਕਾਂ ਨੇ ਕਮੈਂਟਸ ਕੀਤੇ ਹਨ ਅਤੇ ਕਈਆਂ ਨੇ ਪਸੰਦ ਵੀ ਕੀਤਾ ਹੈ ।

Ravi singh khalsa ,, image From instagram

ਦੱਸ ਦਈਏ ਕਿ ਖਾਲਸਾ ਏਡ ਦੇ ਰਵੀ ਸਿੰਘ ਮੁਖੀ ਹਨ ਅਤੇ ਖਾਲਸਾ ਏਡ ਵੱਲੋਂ ਦੁਨੀਆ ਭਰ 'ਚ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ । ਖਾਲਸਾ ਏਡ ਨੇ ਕਿਸਾਨ ਅੰਦੋਲਨ ਦੇ ਦੌਰਾਨ ਦਿਲ ਖੋਲ੍ਹ ਕੇ ਕਿਸਾਨਾਂ ਦੀ ਸੇਵਾ ਕੀਤੀ ਸੀ । ਇਸ ਦੇ ਨਾਲ ਹੀ ਜਦੋਂ ਤੱਕ ਕਿਸਾਨਾਂ ਦਾ ਅੰਦੋਲਨ ਖਤਮ ਨਹੀਂ ਹੋਇਆ ਉਦੋਂ ਤੱਕ ਖਾਲਸਾ ਏਡ ਦੇ ਵਲੰਟੀਅਰ ਸੇਵਾ 'ਚ ਡਟੇ ਰਹੇ ਅਤੇ ਜਦੋਂ ਅੰਦੋਲਨ ਖਤਮ ਹੋਇਆ ਉੱਥੇ ਰਸਤੇ 'ਚ ਕਿਸਾਨਾਂ ਦੇ ਸੁਆਗਤ ਤੋਂ ਲੈ ਕੇ ਅਖੀਰ ਤੱਕ ਸਫਾਈ ਦਾ ਕੰਮ ਪੂਰਾ ਕਰਨ ਤੋਂ ਬਾਅਦ ਹੀ ਆਪੋ ਆਪਣੇ ਘਰਾਂ ਨੂੰ ਵਲੰਟੀਅਰ ਪਰਤੇ ਸਨ ।

 

View this post on Instagram

 

A post shared by Ravi Singh (@ravisinghka)

Related Post