ਪੰਜਾਬ ਦੇ ਕਿਸਾਨਾਂ ਦੀ ਅਸਲ ਤਸਵੀਰ ਨੂੰ ਪੇਸ਼ ਕਰੇਗਾ ਰਵਿੰਦਰ ਗਰੇਵਾਲ ਦਾ ਗੀਤ ਖੇਤੀ ਖ਼ਸਖ਼ਸ ਦੀ

By  Shaminder February 25th 2019 04:13 PM -- Updated: February 25th 2019 04:30 PM

ਰਵਿੰਦਰ ਗਰੇਵਾਲ ਜਲਦ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'ਫਾਰਮਰ' ਖੇਤੀ ਖ਼ਸਖ਼ਸ ਦੀ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਡੀਜੇ ਡਸਟਰ ਨੇ ਅਤੇ ਬੋਲ ਲਿਖੇ ਨੇ ਬਿੰਦਰ ਧਨੋਲਾ ਨੇ । ਪੰਜਾਬ 'ਚ ਖ਼ਸਖ਼ਸ ਦੀ ਖੇਤੀ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਖੂਬ ਚਰਚਾ ਚੱਲ ਰਹੀ ਹੈ ਅਤੇ ਇਸ ਮੁੱਦੇ ਨੂੰ ਲੈ ਕੇ ਕਾਫੀ ਸਿਆਸਤ ਵੀ ਹੋਈ ਹੈ ।

ਹੋਰ ਵੇਖੋ:ਸੂਫ਼ੀਆਨਾ ਰੰਗ ‘ਚ ਰੰਗੇਗਾ ਪੀਟੀਸੀ ਪੰਜਾਬੀ ਦਾ ਪ੍ਰੋਗਰਾਮ ਸ਼ੋਅ ਕੇਸ

https://www.instagram.com/p/BuS_bi2gSWG/

ਇਸ ਗੀਤ ਦੇ ਫ੍ਰਸਟ ਲੁਕ ਰਵਿੰਦਰ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ । ਉਹ ਆਪਣੇ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ । ਇਸ ਤੋਂ ਪਹਿਲਾਂ ਉਨ੍ਹਾਂ ਨੇ ਗੀਤ ਫੋਰ ਬਾਈ ਫੋਰ ਕੱਢਿਆ ਸੀ ।

Ravinder Grewal - Bhajan Singh ravinder grewa

ਇਸ ਤੋਂ ਇਲਾਵਾ ਟਰਾਲਾ ,ਡਾਲਰ ਸਣੇ ਹੋਰ ਵੀ ਕਈ ਹਿੱਟ ਗੀਤ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਖ਼ਸਖ਼ਸ ਦੀ ਖੇਤੀ ਦੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ । ਪਰ ਰਵਿੰਦਰ ਗਰੇਵਾਲ ਇਸ ਗੀਤ ਦੇ ਜ਼ਰੀਏ ਕਿਸ ਤਰ੍ਹਾਂ ਦਾ ਨਜ਼ਰੀਆ ਪੇਸ਼ ਕਰਨ ਜਾ ਰਹੇ ਨੇ ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।

Related Post