ਫ਼ਿਲਮ 'ਗਿੱਦੜਸਿੰਗੀ' ਦਾ ਹਾਸਿਆਂ ਨਾਲ ਭਰਪੂਰ ਟ੍ਰੇਲਰ ਆਇਆ ਸਾਹਮਣੇ

By  Shaminder November 14th 2019 05:24 PM

ਜੌਰਡਨ ਸੰਧੂ ਅਤੇ ਰੁਬੀਨਾ ਬਾਜਵਾ ਦੀ ਫ਼ਿਲਮ ਗਿੱਦੜਸਿੰਗੀ ਦਾ ਟ੍ਰੇਲਰ ਸਾਹਮਣੇ ਆ ਚੁੱਕਿਆ ਹੈ । ਫ਼ਿਲਮ ਦੇ ਟ੍ਰੇਲਰ 'ਚ ਰਵਿੰਦਰ ਗਰੇਵਾਲ,ਜੌਰਡਨ ਸੰਧੂ ਆਪਣੇ ਕਾਮਿਕ ਡਾਈਲੌਗਸ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਰਹੇ ਹਨ। ਇਸ ਤੋਂ ਇਲਾਵਾ ਸਾਨਵੀਂ ਧੀਮਾਨ ਪੁਲਿਸ ਅਫ਼ਸਰ ਦੇ ਕਿਰਦਾਰ 'ਚ ਦਿਖਾਈ ਦੇ ਰਹੀ ਹੈ । ਇਸ ਫ਼ਿਲਮ ਦੇ ਟ੍ਰੇਲਰ 'ਚ ਇਹ ਵਿਖਾਉਣ ਦੀ ਕੋਸ਼ਿਸ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਲੋਕ ਵਹਿਮਾਂ 'ਚ ਪੈ ਕੇ ਸਮੱਸਿਆਵਾਂ ਸੁਲਝਾਉਣ ਦੀ ਬਜਾਏ ਹੋਰ ਹੀ ਉਲਝਣਾਂ ਪਾ ਲੈਂਦੇ ਹਨ ।

ਹੋਰ ਵੇਖੋ:ਕੀ ਜੌਰਡਨ ਸੰਧੂ ਤੇ ਰੁਬੀਨਾ ਬਾਜਵਾ ਦੇ ਵਿਗੜੇ ਕੰਮ ਬਣਾਏਗੀ ‘ਗਿੱਦੜਸਿੰਗੀ’ !

https://www.instagram.com/p/B41r782A4rH/

ਇਹ ਫ਼ਿਲਮ 29 ਨਵੰਬਰ ਨੂੰ ਸਿਨੇਮਾ ਘਰਾਂ 'ਚ ਵੇਖਣ ਨੂੰ ਮਿਲੇਗੀ । ਇਸ ਫ਼ਿਲਮ ਦਾ ਇੱਕ ਹੋਰ ਪੋਸਟਰ ਸਾਂਝਾ ਕਰਦੇ ਹੋਏ ਜੌਰਡਨ ਸੰਧੂ ਨੇ ਖੁਲਾਸਾ ਕੀਤਾ ਹੈ ਕਿ ਜਲਦ ਹੀ ਉਹ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪਹੁੰਚ ਰਹੇ ਨੇ ।ਇਸ ਫ਼ਿਲਮ 'ਚ ਰੁਬੀਨਾ ਬਾਜਵਾ ਜੋਰਡਨ ਸੰਧੂ,ਰਵਿੰਦਰ ਗਰੇਵਾਲ,ਸਾਨਵੀ ਧੀਮਾਨ ਅਤੇ ਕਰਨ ਮਹਿਤਾ ਨਜ਼ਰ ਆਉਣਗੇ ।

https://www.instagram.com/p/B4zvLTNA0CV/

ਇਸ ਫ਼ਿਲਮ ਦੀ ਕਹਾਣੀ ਕਿਸ ਤਰ੍ਹਾਂ ਦੀ ਹੈ ਇਸ ਬਾਰੇ ਖੁਲਾਸਾ ਅਜੇ ਨਹੀਂ ਹੋ ਸਕਿਆ ਹੈ । ਪਰ ਫ਼ਿਲਮ ਦੇ ਨਾਂਅ ਤੇ ਗੌਰ ਕੀਤਾ ਜਾਏ ਤਾਂ ਪੰਜਾਬੀਆਂ ਵੱਲੋਂ ਗਿੱਦੜਸਿੰਗੀ ਨੂੰ ਬਹੁਤ ਹੀ ਲੱਕੀ ਮੰਨਿਆ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਗਿੱਦੜ ਸਿੰਗੀ ਕਿਸੇ ਦੇ ਵੀ ਵਿਗੜੇ ਕੰਮ ਬਣਾ ਦਿੰਦੀ ਹੈ ।

Related Post