ਰੌਂਗਟੇ ਖੜ੍ਹੇ ਕਰਨ ਵਾਲਾ ਰਵਿੰਦਰ ਗਰੇਵਾਲ ਦਾ ਨਵਾਂ ਗੀਤ ‘ਜਵਾਨੀ 1984 ਤੋਂ 2021’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Lajwinder kaur September 8th 2021 12:45 PM -- Updated: September 8th 2021 12:26 PM

ਪੰਜਾਬੀ ਗਾਇਕ ਰਵਿੰਦਰ ਗਰੇਵਾਲ Ravinder Grewal ਜੋ ਕਿ ਆਪਣੇ ਨਵੇਂ ਗੀਤ ‘ਜਵਾਨੀ 1984 ਤੋਂ 2021’ Jawani 1984 To 2021 ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਇਹ ਗੀਤ 84 ਤੋਂ ਲੈ ਕੇ 2021 ਤੱਕ ਦੇ ਪੰਜਾਬ ਦੇ ਸਮੇਂ ਨੂੰ ਬਿਆਨ ਕਰ ਰਿਹਾ ਹੈ। ਕਿਵੇਂ 84 ਦਾ ਦੁੱਖ ਪੰਜਾਬ ਨੇ ਹੰਢਾਇਆ ਹੈ। ਅੱਜ ਕੱਲ ਦੇ ਸਮੇਂ ‘ਚ ਕਿਵੇਂ ਸਰਕਾਰ ਬੇਕਾਰ ਕੰਮ ਕਰ ਰਹੀ ਹੈ ਤੇ ਨਾਲ ਹੀ ਭ੍ਰਿਸ਼ਟ ਸਿਆਸਤ ‘ਤੇ ਤੰਜ਼ ਕੱਸਦੇ ਹੋਏ ਦੱਸਿਆ ਹੈ ਕਿ ਮਾੜੀ ਸਰਕਾਰਾਂ ਕਰਕੇ ਪੰਜਾਬੀ ਨੌਜਵਾਨ ਪਰਦੇਸੀ ਹੋ ਰਿਹਾ ਹੈ। ਇਸ ਤੋਂ ਇਲਾਵਾ ਗੀਤ ‘ਚ ਪੇਸ਼ ਕੀਤਾ ਗਿਆ ਹੈ ਕਿਵੇਂ ਜਵਾਨੀ ਗਲਤ ਰਾਹੇ ਪੈ ਰਹੀ ਹੈ, ਪੰਜਾਬ ਦੇ ਇਤਿਹਾਸ ਦੇ ਨਾਲ ਛੇੜ-ਛਾੜ ਹੋ ਰਹੀ ਹੈ।

new pic of jawani 1984 to 2021 sibg image source- youtube

ਹੋਰ ਪੜ੍ਹੋ :  ਸਵਿਮਿੰਗ ਪੂਲ ‘ਚ ਕਹਿਰ ਢਾਉਂਦੀ ਨਜ਼ਰ ਆਈ ਅਦਾਕਾਰਾ ਸੰਨੀ ਲਿਓਨ, ਇੰਸਟਾ 'ਤੇ ਸ਼ੇਅਰ ਕੀਤਾ ਮਾਲਦੀਵ ਤੋਂ ਇਹ ਵੀਡੀਓ

ਇਸ ਗੀਤ ਦੇ ਰਾਹੀਂ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਚਿੰਤਾ ਜਤਾਈ ਹੈ ਤੇ ਨਾਲ ਹੀ ਖ਼ਾਸ ਸੁਨੇਹਾ ਦਿੱਤਾ ਹੈ ਕਿ ਸਾਨੂੰ ਆਪਣੇ ਪੰਜਾਬ ਤੇ ਕਿਸਾਨੀ ਨੂੰ ਬਚਾਉਂਣਾ ਹੈ। ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ Jodha Dhaliwal Saidoke ਨੇ ਲਿਖੇ ਨੇ ਤੇ ਮਿਊਜ਼ਿਕ Alive ਨੇ ਦਿੱਤਾ ਹੈ। Gurtej Sarwara ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਹੈ । ਇਸ ਗੀਤ ਨੂੰ ਟੇਢੀ ਪੱਗ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

inside image of punjabi song jawani 1984 to 2021 image source- youtube

ਹੋਰ ਪੜ੍ਹੋ :  Moosa Jatt ਫ਼ਿਲਮ ‘ਚੋਂ ਰਿਲੀਜ਼ ਹੋਇਆ ਰੋਮਾਂਟਿਕ ਗੀਤ ‘Ikk Duje De’, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸਵੀਤਾਜ ਬਰਾੜ ਤੇ ਸਿੱਧੂ ਮੂਸੇਵਾਲਾ ਦੀ ਲਵ ਕਮਿਸਟਰੀ

ਜੇ ਗੱਲ ਕਰੀਏ ਰਵਿੰਦਰ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਆਪਣੀ ਗਾਇਕੀ ਦੇ ਨਾਲ ਮਾਂ-ਬੋਲੀ ਦੀ ਸੇਵਾ ਕਰ ਰਹੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਖੇਤਰ ‘ਚ ਵੀ ਕੰਮ ਕਰ ਰਹੇ ਨੇ। ਏਨੀਂ ਦਿਨੀਂ ਉਹ ਕਿਸਾਨੀ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਰਹੇ ਨੇ।

inside image of kisan

Related Post