ਲੁੱਕਣ ਮੀਚੀ ਦੇ ਪ੍ਰੀਮੀਅਰ ਸ਼ੋਅ 'ਤੇ ਹੋਇਆ ਕੁਝ ਅਜਿਹਾ ਜਿਸ ਨੇ ਕਰ ਦਿੱਤਾ ਸਭ ਨੂੰ ਹੈਰਾਨ

By  Aaseen Khan May 10th 2019 05:05 PM

ਲੁੱਕਣ ਮੀਚੀ ਦੇ ਪ੍ਰੀਮੀਅਰ ਸ਼ੋਅ 'ਤੇ ਹੋਇਆ ਕੁਝ ਅਜਿਹਾ ਜਿਸ ਨੇ ਕਰ ਦਿੱਤਾ ਸਭ ਨੂੰ ਹੈਰਾਨ : ਜਦੋਂ ਵੀ ਦੋ ਵੱਡੀਆਂ ਫ਼ਿਲਮਾਂ ਦੀ ਪਰਦੇ 'ਤੇ ਟੱਕਰ ਦੇਖਣ ਨੂੰ ਮਿਲਦੀ ਹੈ ਤਾਂ ਇਹ ਟਕਰਾਅ ਫ਼ਿਲਮਾਂ 'ਚ ਹੀ ਨਹੀਂ ਬਲਕਿ ਕਲਾਕਾਰਾਂ 'ਚ ਵੀ ਦੇਖਣ ਨੂੰ ਮਿਲਦਾ ਹੈ। ਇੱਕ ਹਫਤੇ 'ਚ ਦੋ ਦੋ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ ਤੇ ਦਰਸ਼ਕਾਂ ਵੱਲੋਂ ਰਿਸਪਾਂਸ ਵੀ ਫ਼ਿਲਮਾਂ ਨੂੰ ਚੰਗਾ ਮਿਲ ਰਿਹਾ ਹੈ। ਪਰ ਜਦੋਂ ਇੱਕ ਸਮੇਂ ਤੇ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ ਤਾਂ ਅਦਾਕਾਰ ਇੱਕ ਦੂਜੇ ਤੋਂ ਥੋੜੀ ਦੂਰੀ ਬਣਾਈ ਰੱਖਦੇ ਹਨ। ਕਈ ਤਾਂ ਅਲੱਗ ਅਲੱਗ ਢੰਗ ਨਾਲ ਇੱਕ ਦੂਜੇ ਦੀਆਂ ਫ਼ਿਲਮਾਂ 'ਤੇ ਤੰਜ ਵੀ ਕੱਸਦੇ ਹਨ।

 

View this post on Instagram

 

#RavinderGrewal sets an example of friendship over professional life! Ravinder attends special film premiere of #LukanMichi a day before release of his film "15 Lakh Kadon Aauga" @ravindergrewalofficial #RavinderGrewal @preet.harpal @mandy.takhar @karamjitanmol @yograjsinghofficial @guggugill9 #DirectorMHundal #PunjabiMovie #PTCPunjabi #PTCNetwork

A post shared by PTC Punjabi (@ptc.network) on May 10, 2019 at 4:01am PDT

ਪਰ ਲੁਕਣ ਮੀਚੀ ਦੇ ਪ੍ਰੀਮੀਅਰ ਸ਼ੋਅ 'ਤੇ ਇਸ ਤੋਂ ਉਲਟ ਹੁੰਦਾ ਨਜ਼ਰ ਆਇਆ ਜਦੋਂ ਲੁਕਣ ਮੀਚੀ ਦੇ ਪ੍ਰੀਮੀਅਰ ਸ਼ੋਅ 'ਤੇ ਉਸੇ ਦਿਨ ਫ਼ਿਲਮ ਨੂੰ ਟੱਕਰ ਦੇਣ ਵਾਲੀ ਮੂਵੀ '15 ਲੱਖ ਕਦੋਂ ਆਊਗਾ' ਦੇ ਨਾਇਕ ਰਵਿੰਦਰ ਗਰੇਵਾਲ ਪਹੁੰਚੇ। ਦੱਸ ਦਈਏ ਲੁਕਣ ਮੀਚੀ ਅਤੇ 15 ਲੱਖ ਕਦੋਂ ਆਊਗਾ ਫ਼ਿਲਮ ਜਿਸ 'ਚ ਰਵਿੰਦਰ ਗਰੇਵਾਲ ਮੁੱਖ ਭੂਮਿਕਾ ਨਿਭਾ ਰਹੇ ਹਨ ਅੱਜ ਯਾਨੀ 10 ਮਈ ਨੂੰ ਇਕੱਠੀਆਂ ਰਿਲੀਜ਼ ਹੋਈਆਂ ਹਨ।

ਹੋਰ ਵੇਖੋ : ਨਵੀਂ ਪੰਜਾਬੀ ਫ਼ਿਲਮ 'ਪਰਿੰਦੇ' ਦਾ ਐਲਾਨ, ਸਾਹਮਣੇ ਆਇਆ ਫਰਸਟ ਲੁੱਕ

 

View this post on Instagram

 

Its amazing....!!!! Lukan Michi's Audience Response #Produced By #Avtar_S_Bal & #BikramBal @preet.harpal @mandy.takhar @karamjitanmol @yograjsinghofficial @guggugill9 #DirectorMHundal #Punjab #Film #AvtarSBal #BikramBal #PunjabiMovie #Movie #PTCPunjabi

A post shared by PTC Punjabi (@ptc.network) on May 10, 2019 at 2:30am PDT

ਇਸ ਮੌਕੇ ਰਵਿੰਦਰ ਗਰੇਵਾਲ ਦਾ ਕਹਿਣਾ ਸੀ ਕਿ ਉਹ ਪ੍ਰੀਤ ਹਰਪਲ ਹੋਰਾਂ ਦੀ ਫ਼ਿਲਮ ਨੂੰ ਸਪੋਰਟ ਕਰਨ ਆਏ ਹਨ। ਪ੍ਰੀਤ ਹਰਪਾਲ ਨੇ ਵੀ ਇਸ ਦੀ ਸ਼ਲਾਘਾ ਕੀਤੀ ਹੈ ਤੇ ਉਹਨਾਂ ਨੇ ਵੀ ਦੋਨੋਂ ਫ਼ਿਲਮਾਂ ਦੇਖਣ ਦੀ ਦਰਸ਼ਕਾਂ ਨੂੰ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਕਿ ਉਹ ਇੱਕ ਉਦਾਹਰਣ ਦੇਣਾ ਚਾਹੁੰਦੇ ਹਨ ਕਿ ਭਾਵੇਂ ਹੀ ਦੋ ਕਲਾਕਾਰਾਂ ਦੀਆਂ ਫ਼ਿਲਮਾਂ ਹੀ ਸਮੇਂ 'ਤੇ ਰਿਲੀਜ਼ ਹੋਣ ਪਰ ਇੰਡਸਟਰੀ 'ਚ ਇਸੇ ਤਰਾਂ ਪਿਆਰ ਬਣਿਆ ਰਹਿਣਾ ਚਾਹੀਦਾ ਹੈ। ਪੀਟੀਸੀ ਪੰਜਾਬੀ ਵੱਲੋਂ ਇਹ ਹੀ ਉਮੀਦ ਕੀਤੀ ਜਾਂਦੀ ਹੈ ਕਿ ਅੱਗੇ ਵੀ ਜਿਹੜੀਆਂ ਫ਼ਿਲਮਾਂ ਇੱਕ ਦੂਜੇ ਨੂੰ ਟੱਕਰ ਦੇਣ ਜਾ ਰਹੀਆਂ ਹਨ ,ਉਹਨਾਂ ਦੇ ਕਲਾਕਾਰ ਵੀ ਇਸੇ ਤਰਾਂ ਮਿਲ ਜੁਲ ਕੇ ਪੰਜਾਬੀ ਸਿਨੇਮਾ ਨੂੰ ਅੱਗੇ ਲੈ ਕੇ ਜਾਣ।

Related Post