ਰਵਿੰਦਰ ਗਰੇਵਾਲ ਪੁੱਛ ਰਹੇ ਨੇ ਪੰਦਰਾਂ ਲੱਖ ਕਦੋਂ ਆਉਗਾ 

By  Shaminder March 12th 2019 12:15 PM

ਰਵਿੰਦਰ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਆਉਣ ਵਾਲੀ ਫ਼ਿਲਮ ਪੰਦਰਾਂ ਪੰਦਰਾਂ ਲੱਖ ਰੁਪਏ ਕਦੋਂ ਆਏਗਾ ਦਾ ਇੱਕ ਪੋਸਟਰ ਸਾਂਝਾ ਕੀਤਾ ਹੈ । ਇਸ ਫ਼ਿਲਮ 'ਚ ਰਵਿੰਦਰ ਗਰੇਵਾਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪੂਜਾ ਵਰਮਾ, ਹੌਬੀ ਧਾਲੀਵਾਲ ਸਣੇ ਕਈ ਕਲਾਕਾਰ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਪਰਚਾਉਣਗੇ ।

ਹੋਰ ਵੇਖੋ:ਬੱਬੂ ਮਾਨ ਨੂੰ ਸ਼ਾਹਰੁਖ ਖ਼ਾਨ ਦੀ ਫ਼ਿਲਮ ਦਾ ਇਹ ਗਾਣਾ ਹੈ ਪਸੰਦ, ਵੀਡਿਓ ‘ਚ ਦੇਖੋ ਕਿਸ ਤਰ੍ਹਾਂ ਗਾਇਆ ਗਾਣਾ ‘ਬਾਜ਼ੀਗਰ-ਓ-ਬਾਜ਼ੀਗਰ’

ravinder grewal song kurbani ravinder grewal song kurbani

ਇਸ ਫ਼ਿਲਮ ਦੀ ਡਾਇਰੈਕਸ਼ਨ ਮਨਪ੍ਰੀਤ ਬਰਾੜ ਨੇ ਕੀਤੀ ਹੈ, ਜਦਕਿ ਪ੍ਰੋਡਿਊਸਰ ਨੇ ਰੁਪਾਲੀ ਗੁਪਤਾ । ਇਸ ਫ਼ਿਲਮ ਦੇ ਟਾਈਟਲ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਫ਼ਿਲਮ ਦੀ ਕਹਾਣੀ ਸਿਆਸੀ ਵਾਅਦੇ ਤੋਂ ਪ੍ਰੇਰਿਤ ਹੈ ।

ਹੋਰ ਵੇਖੋ:ਹਰਭਜਨ ਮਾਨ ਨੇ ਆਪਣੀ ਫ਼ਿਲਮ ਪੀ.ਆਰ. ਦੀ ਪਹਿਲੀ ਝਲਕ ਕੀਤੀ ਸਾਂਝੀ

https://www.instagram.com/p/Bu5Wd0eARia/

ਜਿਸ 'ਚ ਸਿਆਸੀ ਵਾਅਦੇ ਨੂੰ ਵਫ਼ਾ 'ਚ ਤਬਦੀਲ ਹੋਣ ਦਾ ਇੰਤਜ਼ਾਰ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ । ਇਸ ਫ਼ਿਲਮ ਬਾਰੇ ਹਾਲਾਂਕਿ ਰਵਿੰਦਰ ਗਰੇਵਾਲ ਨੇ ਜ਼ਿਅਦਾ ਜਾਣਕਾਰੀ ਤਾਂ ਸਾਂਝੀ ਨਹੀਂ ਕੀਤੀ । ਪਰ ਇਸ ਦੇ ਪੋਸਟਰ ਨੂੰ ਵੇਖ ਕੇ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਫ਼ਿਲਮ 'ਚ ਸਿਆਸਤ 'ਤੇ ਤੰਜ਼ ਕਰਨ ਦੀ ਕੋਸ਼ਿਸ਼ ਹੋਏਗੀ ਅਤੇ ਜਿਸ ਨੂੰ ਬਹੁਤ ਹੀ ਹਾਸੋ ਹੀਣੇ ਅੰਦਾਜ਼ 'ਚ ਪੇਸ਼ ਕੀਤਾ ਜਾਵੇਗਾ ।

Related Post