ਕੀ ਤੁਸੀਂ ਪਹਿਚਾਣਿਆ ਇਸ ਪੁਰਾਣੀ ਤਸਵੀਰ ‘ਚ ਛੁਪਿਆ ਹੋਇਆ ਪੰਜਾਬੀ ਗਾਇਕ, ਜੋ ਮਸ਼ਹੂਰ ਨੇ ਆਪਣੀ ਟੇਢੀ ਪੱਗ ਕਰਕੇ

By  Lajwinder kaur November 1st 2019 10:50 AM

ਇਸ ਤਸਵੀਰ ‘ਚ ਨਜ਼ਰ ਆ ਰਿਹਾ ਨੌਜਵਾਨ ਗੱਭਰੂ ਕੋਈ ਹੋਰ ਨਹੀਂ ਸਗੋਂ ਪੱਗਾਂ ਵਾਲੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਰਵਿੰਦਰ ਗਰੇਵਾਲ ਨੇ। ਜੀ ਹਾਂ ਰਵਿੰਦਰ ਗਰੇਵਾਲ ਨੇ ਆਪਣੀ ਪੁਰਾਣੀ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਆਪਣੀ ਪੁਰਾਣੀ ਤਸਵੀਰ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਦੇਖਿਓ ਤਾਂ ਕਿੱਥੇ ਆ ਗੁੱਜਰਵਾਲ ਦਾ ਗਰੇਵਾਲ....’

 

View this post on Instagram

 

ਦੇਖਿਓ ਤਾਂ ਕਿਥੇ ਆ ਗੁੱਜਰਵਾਲ ਦਾ ਗਰੇਵਾਲ.... ? #JagdevSinghJassowal ??

A post shared by Ravinder Grewal (@ravindergrewalofficial) on Oct 31, 2019 at 8:15pm PDT

ਰਵਿੰਦਰ ਗਰੇਵਾਲ ਪੰਜਾਬੀ ਗੀਤਾਂ ਦੇ ਨਾਲ ਪੰਜਾਬੀ ਫ਼ਿਲਮਾਂ ‘ਚ ਵੀ ਕਾਫੀ ਸਰਗਰਮ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਪੱਗ ਬੰਨਣ ਦੇ ਸਟਾਈਲ ਨੂੰ ਵੀ ਕਾਫੀ ਸਰਾਹਿਆ ਜਾਂਦਾ ਹੈ।

ਜੇ ਗੱਲ ਕਰੀਏ ਰਵਿੰਦਰ ਗਰੇਵਾਲ ਦੇ ਕੰਮ ਦੀ ਤਾਂ ਉਹ ਪੰਜਾਬੀ ਫ਼ਿਲਮ ‘ਗਿੱਦੜ ਸਿੰਗੀ’ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਬਹੁਤ ਜਲਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੇ 550ਵੇਂ ਪ੍ਰਕਾਸ਼ ਉਤਸਵ ‘ਤੇ ਧਾਰਮਿਕ ਗੀਤ ਵੀ ਲੈ ਕੇ ਆ ਰਹੇ ਹਨ।

Related Post