ਬਾਲੀਵੁੱਡ ‘ਚ ਲੱਖਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਰੇਖਾ ਹੁਣ ਟੀਵੀ ‘ਤੇ ਕਰੇਗੀ ਡੈਬਿਊ
Shaminder
October 1st 2020 06:25 PM --
Updated:
October 1st 2020 06:33 PM
ਬਾਲੀਵੁੱਡ ‘ਚ ਆਪਣੀਆਂ ਅਦਾਵਾਂ ਦੇ ਨਾਲ ਲੱਖਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਅਦਾਕਾਰਾ ਰੇਖਾ ਜਲਦ ਹੀ ਹੁਣ ਟੀਵੀ ‘ਤੇ ਆਪਣੀਆਂ ਅਦਾਵਾਂ ਦੇ ਜਲਵੇ ਵਿਖਾਉਂਦੀ ਨਜ਼ਰ ਆਏਗੀ । ਜੀ ਹਾਂ ਰੇਖਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਗਾਉਂਦੀ ਹੋਈ ਨਜ਼ਰ ਆ ਰਹੀ ਹੈ ।
Rekha’
ਅਦਾਕਾਰਾ ਦਾ ਇਕ ਪ੍ਰੋਮੋ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ 'ਚ ਅਦਾਕਾਰਾ ਗਾਣਾ ਗਾਉਂਦੀ ਨਜ਼ਰ ਆ ਰਹੀ ਹੈ।
rekha
ਵਿਰਲ ਭਆਨੀ ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਗਏ ਇਕ ਪ੍ਰੋਮੋ ਵੀਡੀਓ 'ਚ ਦਿਖ ਰਿਹਾ ਹੈ ਕਿ ਅਦਾਕਾਰਾ ਸ਼ੋਅ ਦੇ ਇਕ ਪ੍ਰੋਮੋ 'ਚ ਨਜ਼ਰ ਆ ਰਹੀ ਹੈ।
Rekha’
ਨਾਲ ਹੀ ਅਦਾਕਾਰਾ ਗੁੰਮ ਹੈ ਕਿਸੀ ਕੇ ਪਿਆਰ 'ਚ ਗਾਣਾ ਗਾ ਰਹੀ ਹੈ ਤੇ ਕਹਿ ਰਹੀ ਹੈ ਕਿ ਇਹ ਗਾਣਾ ਉਨ੍ਹਾਂ ਦੇ ਦਿਲ ਦੇ ਕਾਫੀ ਨੇੜੇ ਹੈ। ਵੀਡੀਓ 'ਚ ਦਿਖ ਰਿਹਾ ਹੈ ਕਿ ਅਦਾਕਾਰਾ ਇਸ ਸ਼ੋਅ ਦੇ ਲਈ ਨਰੇਸ਼ਨ ਕਰ ਰਹੀ ਹੈ।