ਹਿਮਾ ਦਾਸ ਦੇ ਹੰਝੂਆਂ ਨੂੰ ਦੇਖਕੇ ਰੇਸ਼ਮ ਅਨਮੋਲ ਵੀ ਹੋਏ ਭਾਵੁਕ, ਸਲਾਮ ਕਰਦੇ ਹੋਏ ਕਿਹਾ ‘ਮੇਰੀ ਉਮਰ ਵੀ ਤੈਨੂੰ ਲੱਗ ਜਾਵੇ’,ਦੇਖੋ ਵੀਡੀਓ
ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਸੋਸ਼ਲ ਮੀਡੀਆ ਕਾਫੀ ਸਰਗਰਮ ਰਹਿੰਦੇ ਹਨ। ਰੇਸ਼ਮ ਅਨਮੋਲ ਅਕਸਰ ਸਮਾਜ ‘ਚ ਚੱਲ ਰਹੇ ਮੁੱਦਿਆਂ ਉੱਤੇ ਆਪਣੀ ਪ੍ਰਤੀਕਿਰਿਆ ਬੜੇ ਹੀ ਬੇਬਾਕ ਅੰਦਾਜ਼ 'ਚ ਦਿੰਦੇ ਹਨ। ਉਹ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਇੰਸਟਾਗ੍ਰਾਮ ਦੀਆਂ ਪੋਸਟਰਾਂ ਰਾਹੀਂ ਦਿੰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕਰ ਵਾਲੀ ਦੇਸ਼ ਦੀ ਧੀ ਹਿਮਾ ਦਾਸ ਹੌਂਸਲਾ ਅਫ਼ਜਾਈ ਕਰਦੇ ਹੋਏ ਵੀਡੀਓ ਪਾਈ ਹੈ।
View this post on Instagram
ਹੋਰ ਵੇਖੋ:ਕਿਸਾਨ ਕਿਵੇਂ ਕਰ ਰਹੇ ਨੇ ਮੁਸ਼ਕਿਲਾਂ ਨੂੰ ਪਾਰ, ਵੀਡੀਓ ਦੇਖ ਕੇ ਹੋ ਜਾਣਗੇ ਰੌਂਗਟੇ ਖੜ੍ਹੇ
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਕ੍ਰਿਕੇਟ ਤੋਂ ਬਿਨਾਂ ਹੋਰ ਵੀ ਬਹੁਤ ਕੁਝ ਹੈ ਜਿਹਦੇ ਨਾਲ ਦੇਸ਼ ਦਾ ਸਿਰ ਉੱਚਾ ਹੋ ਸਕਦਾ ਹੈ... ਸਲਾਮ ਤੈਨੂੰ ਹਿਮਾ ਦਾਸ...ਜੇ ਤੂੰ ਗਰੀਬ ਪਰਿਵਾਰ ਤੋਂ ਨਾ ਹੁੰਦੀ ਤੇ ਗਲੈਮਰਸ ਹੁੰਦੀ ਤਾਂ ਨਿਊਜ਼ ਚੈਨਲ ਵਾਲਿਆਂ ਨੇ ਪਿੱਛੇ ਪੈ ਜਾਣਾ ਸੀ...ਮੇਰੀ ਉਮਰ ਵੀ ਤੈਨੂੰ ਲੱਗ ਜਾਵੇ... #proudofyou #GoldenGirl #himadasourpride #himadasgoldengirl #Respect #Proud’
View this post on Instagram
Be fit ll Be Young ll Be healthy ll Be proud
ਇਸ ਵੀਡੀਓ ‘ਚ ਇੱਕ ਪਾਸੇ ਰੇਸ਼ਮ ਅਨਮੋਲ ਤੇ ਦੂਜੇ ਪਾਸੇ ਹਿਮਾ ਦਾਸ ਨਜ਼ਰ ਆ ਰਹੀ ਹੈ। ਵੀਡੀਓ ‘ਚ ਦੇਖ ਸਕਦੇ ਹੋ ਰੇਸ਼ਮ ਅਨਮੋਲ ਦੀ ਅੱਖਾਂ ਵਿੱਚ ਹੰਝੂ ਨਿਕਲ ਰਹੇ ਨੇ ਤੇ ਦੂਜੇ ਪਾਸੇ ਵਾਲੀ ਵੀਡੀਓ ‘ਚ ਉਨ੍ਹਾਂ ਖ਼ਾਸ ਪਲਾਂ ਦੀ ਜਿਸ ‘ਚ ਹਿਮਾ ਦਾਸ ਆਪਣੀ ਜਿੱਤ ਸਮੇਂ ਭਾਵੁਕ ਹੋ ਗਈ ਸੀ। ਦਰਸ਼ਕਾਂ ਵੱਲੋਂ ਵੀਡੀਓ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।