ਰੇਸ਼ਮ ਸਿੰਘ ਅਨਮੋਲ ਖੇਤਾਂ ‘ਚ ਕੰਮ ਕਰਦੇ ਆਏ ਨਜ਼ਰ, ਦਰਸ਼ਕਾਂ ਨੂੰ ਆ ਰਹੀ ਹੈ ਵੀਡੀਓ ਖੂਬ ਪਸੰਦ

By  Lajwinder kaur July 22nd 2020 02:08 PM

ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ‘ਗੋਰੇ ਜੱਟ’ ਦਰਸ਼ਕਾਂ ਦੇ ਰੁਬਰੂ ਹੋਇਆ ਹੈ ।  ਜੋ ਕਿ ਹਲੇ ਤੱਕ ਟਰੈਂਡਿਗ ‘ਚ ਚੱਲ ਰਿਹਾ ਹੈ ।

ਰੇਸ਼ਮ ਸਿੰਘ ਅਨਮੋਲ ਨੇ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਖੇਤ ‘ਚ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ । ਉਹ ਕਹੀ ਦੇ ਨਾਲ ਵੱਟਾਂ ਬਣਾਉਂਦੇ ਹੋਏ ਦਿਖਾਈ ਦੇ ਰਹੇ ਨੇ । ਵੀਡੀਓ ‘ਚ ਪੰਜਾਬੀ ਗੀਤ ਗੋਰੇ ਜੱਟ ਵੀ ਵੱਜਦਾ ਹੋਇਆ ਸੁਣਨ ਨੂੰ ਮਿਲ ਰਿਹਾ ਹੈ । ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

Hanji Kidda lagya gore jatt ??? You tube link ???? https://youtu.be/PHShvuhlvMI

A post shared by Resham Singh Anmol (@reshamsinghanmol) on Jul 21, 2020 at 11:13pm PDT

ਜੇ ਗੱਲ ਕਰੀਏ ਰੇਸ਼ਮ ਸਿੰਘ ਅਨਮੋਲ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ ਜਿਵੇਂ ਅੱਤ ਮਹਿਕਮਾ, ਤੇਰੇ ਪਿੰਡ, ਚੇਤੇ ਕਰਦਾ, ਵੀਜ਼ਾ ਵਰਗੇ ਕਈ ਗਾਣੇ ਸ਼ਾਮਿਲ ਹਨ ।

Related Post