ਦੇਖੋ ਵੀਡੀਓ : ਰੇਸ਼ਮ ਸਿੰਘ ਅਨਮੋਲ ਕਿਸਾਨ ਦੇ ਦਰਦ ਨੂੰ ਬਿਆਨ ਕਰ ਰਹੇ ਨੇ ਆਪਣੇ ਨਵੇਂ ਗੀਤ ‘Dharna’ ‘ਚ

By  Lajwinder kaur September 18th 2020 11:32 AM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਲਾਕਾਰ ਪੂਰੀ ਤਰ੍ਹਾਂ ਆਪਣੀ ਸਪੋਟ ਕਿਸਾਨ ਵੀਰਾਂ ਨੂੰ ਦੇ ਰਹੇ ਨੇ । ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਆਪਣਾ ਨਵਾਂ ਗੀਤ ਧਰਨਾ(Dharna) ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਨੇ ।

ਹੋਰ ਪੜ੍ਹੋ :ਦਿਲ ਦੇ ਦਰਦਾਂ ਦੀਆਂ ਤਰਜ਼ਾਂ ਨੂੰ ਛੇੜ ਰਹੇ ਨੇ ਬੱਬੂ ਮਾਨ ਆਪਣੇ ਨਵੇਂ ਗੀਤ ‘ਦਰਦ’ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਧਰਨਾ ਗੀਤ ‘ਚ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕਿਸਾਨਾਂ ਦੇ ਦਰਦ ਨੂੰ ਬਿਆਨ ਕੀਤਾ ਹੈ । ਉਨ੍ਹਾਂ ਨੇ ਗੀਤ ਦੇ ਬੋਲਾਂ ਦੇ ਰਾਹੀਂ ਫਸਲ ਦੇ ਮੁੱਲ ਤੋਂ ਲੈ ਕੇ ਸਰਕਾਰ ਦੀਆਂ ਕੀਤੀਆਂ ਥੱਕੇਸ਼ਾਹੀ ਨੂੰ ਬਿਆਨ ਕੀਤਾ ਹੈ ।

ਧਰਨਾ ਗੀਤ ਦੇ ਬੋਲ ਅੰਮ੍ਰਿਤ ਬੁੱਟਰ ਨੇ ਲਿਖੇ ਨੇ ਤੇ ਮਿਊਜ਼ਿਕ Gursopal ਨੇ ਦਿੱਤਾ ਹੈ । ਵਿਕਰਮ ਸਿੰਘ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਹੈ ।

resham singh anmol

ਇਸ ਗੀਤ ਨੂੰ 3B UK Muzik ਦੇ ਯੂਟਿਊ ਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

resahm singh anmol

ਦੱਸ ਦਈਏ ਰੇਸ਼ਮ ਸਿੰਘ ਅਨੋਮਲ ਖੁਦ ਵੀ ਗਾਇਕੀ ਦੇ ਨਾਲ ਕਿਸਾਨੀ ਨੂੰ ਬਹੁਤ ਪਿਆਰ ਕਰਦੇ ਨੇ । ਜਿਸ ਕਰਕੇ ਉਨ੍ਹਾਂ ਦੇ ਗੀਤਾਂ ‘ਚ ਅਕਸਰ ਹੀ ਪਿੰਡ, ਖੇਤੀ ਤੇ ਟਰੈਕਟਰ ਦੇਖਣ ਨੂੰ ਮਿਲਦਾ ਹੈ ।

 

Related Post