ਦੇਖੋ ਵੀਡੀਓ : ਗਾਇਕ ਰੇਸ਼ਮ ਸਿੰਘ ਅਨਮੋਲ ਤੇ ਅਫਸਾਨਾ ਖ਼ਾਨ ਦੀ ਲੜਾਈ ਵਾਲੀ ਵੀਡੀਓ ਹੋਈ ਵਾਇਰਲ

By  Lajwinder kaur March 18th 2021 11:31 AM

ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਰੇਸ਼ਮ ਸਿੰਘ ਅਨਮੋਲ ਗਾਇਕਾ ਅਫਸਾਨਾ ਖ਼ਾਨ ਦੇ ਨਾਲ ਨਜ਼ਰ ਆ ਰਹੀ ਹੈ।

punjabi singer resham singh anmol

ਹੋਰ ਪੜ੍ਹੋ : ਗਾਇਕ ਨਿੰਜਾ ਸ਼ਿਪਰਾ ਗੋਇਲ ਨਾਲ ਲੈ ਕੇ ਆ ਰਹੇ ਨੇ ਨਵਾਂ ਟਰੈਕ ‘Jatt Nikle’, ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਪੋਸਟਰ

inside image of resham singh anmol viral video

ਅਫਸਾਨਾ ਖ਼ਾਨ ਤੇ ਰੇਸ਼ਮ ਸਿੰਘ ਅਨਮੋਲ ਹੋਰਾਂ ਨੇ ਵਾਇਰਲ ਹੋ ਰਹੀ ਪਾਕਿਸਤਾਨੀ ਕੁੜੀ ਦੇ ਮੀਮਸ ਪਾਰਟੀ ‘ਤੇ ਇਹ ਵੀਡੀਓ ਬਣਾਈ ਹੈ। ਵੀਡੀਓ 'ਚ ਰੇਸ਼ਮ ਸਿੰਘ ਅਨਮੋਲ ਬੋਲ ਰਹੇ ਨੇ ਯੇ ਮੈਂ ਹੂ..ਯੇ ਅਫਸਾਨਾ ਖ਼ਾਨ ਹੈ ਔਰ ਯਹਾ ਹਮਾਰੀ ਲੜਾਈ ਹੋ ਰਹੀ ਹੈ। ਇਹ ਵੀਡੀਓ ਦੋਵਾਂ ਗਾਇਕਾਂ ਨੇ ਮਸਤੀ ਵਾਲੇ ਅੰਦਾਜ਼ ‘ਚ ਬਣਾਈ ਹੈ।

afsana khan image

ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਵੱਡੀ ਗਿਣਤੀ ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਲਿਖਿਆ ਹੈ, ਨਵੀਂ ਕਾਰ ਤੇ ਮੰਗਣੀ ਸਰਪ੍ਰਾਈਜ਼ ਪਾਰਟੀਆਂ ਪੇਂਡਿੰਗ ਨੇ ..ਕੁੜੀ ਪਾਰਟੀ ਦੇਣ ਨੂੰ ਕੰਜੂਸ ਏ ਪਰ ਗਾਇਕੀ 'ਚ ਪੰਜਾਬ ਦੀ ਸ਼ਾਨ ਏ..ਪਰਮਾਤਮਾ ਅਫਸਾਨਾ ਖ਼ਾਨ ਤੇ ਏਦਾਂ ਹੀ ਕਿਰਪਾ ਬਣਾਈ ਰੱਖੇ ।

 

 

View this post on Instagram

 

A post shared by Resham Singh Anmol (@reshamsinghanmol)

Related Post