ਕਿਸਾਨਾਂ ਦੇ ਵੀਡੀਓ ਨੂੰ ਰਿਚਾ ਚੱਢਾ ਨੇ ਸ਼ੇਅਰ ਕਰਦੇ ਹੋਏ ਲਿਖਿਆ ਡਾਂਸ ਆਫ ਡੈਮੋਕ੍ਰੇਸੀ

By  Shaminder February 10th 2021 04:24 PM

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਿਹਾ ਹੈ । ਕਿਸਾਨ ਸ਼ਾਂਤਪੂਰਨ ਤਰੀਕੇ ਦੇ ਨਾਲ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ । ਪਰ ਕਿਸਾਨਾਂ ਦੀਆਂ ਮੰਗਾਂ ‘ਤੇ ਸਰਕਾਰ ਵੱਲੋਂ ਹਾਲੇ ਤੱਕ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ ।

richa chadha

ਇਸ ਧਰਨੇ ਪ੍ਰਦਰਸ਼ਨ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਅਦਾਕਾਰਾ ਰਿਚਾ ਚੱਢਾ ਨੇ ਵੀ ਆਪਣੇ ਟਵਿੱਟਰ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਝੂੱਗੀ ਵਿੱਚ ਰਹਿਣ ਵਾਲੇ ਇਸ ਬੱਚੇ ਦਾ ਵੀਡੀਓ ਦੇਖਕੇ ਬਾਲੀਵੁੱਡ ਦੇ ਸਿਤਾਰੇ ਵੀ ਦੰਦਾਂ ਥੱਲੇ ਉਂਗਲੀ ਦਬਾਉਣ ਲਈ ਹੋਏ ਮਜ਼ਬੂਰ

Richa Chadha

ਇਸ ਵੀਡੀਓ ‘ਚ ਪ੍ਰਦਰਸ਼ਨ ‘ਚ ਸ਼ਾਮਿਲ ਔਰਤਾਂ ਅਤੇ ਬਜ਼ੁਰਗ ਕਿਸਾਨ ਨੱਚਦੇ ਹੋਏ ਨਜ਼ਰ ਆ ਰਹੇ ਹਨ ।ਇਸ ਵੀਡੀਓ ਨੂੰ ਰੀਟਵੀਟ ਕਰਦੇ ਹੋਏ ਰਿਚਾ ਚੱਢਾ ਨੇ ਲਿਖਿਆ ਕਿ ‘ਡਾਂਸ ਆਫ ਡੈਮੋਕ੍ਰੇਸੀ’। ਵੀਡੀਓ ‘ਚ ਮਹਿਲਾ ਦੇ ਡਾਂਸ ਨੂੰ ਲੈ ਕੇ ਨਾਰੀ ਸ਼ਕਤੀ ਜ਼ਿੰਦਾਬਾਦ ਦੇ ਨਾਅਰੇ ਵੀ ਖੂਬ ਲਗਾਏ ਜਾ ਰਹੇ ਹਨ ।

delhi farmer protest

ਇਸ ਤੋਂ ਪਹਿਲਾਂ ਵੀ ਰਿਚਾ ਚੱਢਾ ਵੱਲੋਂ ਕਿਸਾਨਾਂ ਦੇ ਸਮਰਥਨ ‘ਚ ਕਈ ਪੋਸਟਾਂ ਸ਼ੇਅਰ ਕੀਤੀਆਂ ਗਈਆਂ ਹਨ ।ਦੱਸ ਦਈਏ ਕਿ ਇਸ ਵੀਡੀਓ ਨੂੰ ਕਿਸੇ ਯੂਜ਼ਰ ਨੇ ਸ਼ੇਅਰ ਕੀਤਾ ਸੀ ਜਿਸ ‘ਤੇ ਰਿਚਾ ਚੱਢਾ ਨੇ ਰੀਟਵੀਟ ਕੀਤਾ ਹੈ ।

https://twitter.com/VishalLochab6/status/1359169085880360961

 

Related Post