ਕਪਿਲ ਦੀ ਲਾਡੋ ਰਾਣੀ ਨੂੰ ਮਿਲਣ ਪਹੁੰਚੀ ਗਾਇਕਾ ਰਿਚਾ ਸ਼ਰਮਾ, ਭਾਵੁਕ ਹੁੰਦੇ ਹੋਏ ਪਾਈ ਪੋਸਟ

By  Lajwinder kaur January 20th 2020 02:19 PM

ਕਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਨੇ 10 ਦਸੰਬਰ 2019 ਨੂੰ ਪਿਆਰੀ ਜਿਹੀ ਬੇਟੀ ਨੂੰ ਜਨਮ ਦਿੱਤਾ ਸੀ। ਕਪਿਲ ਤੇ ਗਿੰਨੀ ਨੇ ਆਪਣੀ ਧੀ ਦਾ ਨਾਂਅ ਅਨਾਇਰਾ ਸ਼ਰਮਾ ਰੱਖਿਆ ਹੈ। ਕਪਿਲ ਸ਼ਰਮਾ ਨੇ ਆਪਣੀ ਧੀ ਦੀ ਪਹਿਲੀ ਝਲਕ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਸ਼ੇਅਰ ਕੀਤੀ ਸੀ। ਜਿਸ ਤੋਂ ਬਾਅਦ ਬਾਲੀਵੁੱਡ ਤੇ ਪਾਲੀਵੁੱਡ ਦੀਆਂ ਹਸਤੀਆਂ ਨੇ ਕਮੈਂਟਸ ਕਰਕੇ ਵਧਾਈਆਂ ਦਿੱਤੀਆਂ ਸਨ। ਅਜਿਹੇ ‘ਚ ਹਿੰਦੀ ਤੇ ਪੰਜਾਬੀ ਗਾਇਕਾ ਰਿਚਾ ਸ਼ਰਮਾ ਆਪਣੇ ਆਪ ਨੂੰ ਰੋਕ ਨਾ ਸਕੇ ਤੇ ਉਹ ਕਪਿਲ ਸ਼ਰਮਾ ਦੀ ਧੀ ਨੂੰ ਦੇਖਣ ਦੇ ਲਈ ਘਰੇ ਪਹੁੰਚ ਗਏ।

View this post on Instagram

 

Finally met my little angel #Anayra ♥️ Blessssingssss to you little doll..?? Once again congratulations bhai and bhabhi..?? @kapilsharma @ginnichatrath

A post shared by richa sharma (@richasharmaofficial) on Jan 16, 2020 at 11:51pm PST

ਹੋਰ ਵੇਖੋ:ਸ਼ਹਿਨਾਜ਼ ਗਿੱਲ ਦੀ ਆਡੀਓ ‘ਤੇ ਮਾਹੀ ਵਿੱਜ ਨੇ ਬਣਾਈ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

ਦਮਦਾਰ ਆਵਾਜ਼ ਦੀ ਮਲਿਕਾ ਰਿਚਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਅਨਾਇਰਾ ਸ਼ਰਮਾ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਫਾਈਨਿਲੀ ਮੈਂ ਛੋਟੀ ਪਰੀ #ਅਨਾਇਰਾ ਨੂੰ ਮਿਲ ਲਈ...ਬਹੁਤ ਸਾਰਾ ਆਸ਼ੀਰਵਾਦ ਮੇਰੀ ਛੋਟੀ ਜਿਹੀ ਗੁੱਡੀ ...ਇੱਕ ਵਾਰ ਫਿਰ ਤੋਂ ਭਾਈ ਤੇ ਭਾਬੀ ਬਹੁਤ ਬਹੁਤ ਮੁਬਾਰਕਾਂ...’

ਜੇ ਗੱਲ ਕਰੀਏ ਰਿਚਾ ਸ਼ਰਮਾ ਦੇ ਕੰਮ ਦੀ ਤਾਂ ਬਹੁਤ ਸਾਰੀ ਹਿੱਟ ਹਿੰਦੀ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ। ਉਨ੍ਹਾਂ ਨੇ ਜੱਗ ਸੁੰਨਾ ਸੁੰਨਾ ਲਾਗੇ, ਬਿੱਲੋ ਰਾਣੀ, ਸਜਦਾ, ਜ਼ੋਰ ਕਾ ਝਟਕਾ, ਮਾਹੀ ਵੇ ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

Related Post