ਰਿਧਿਮਾ ਕਪੂਰ ਨੇ ਮਰਹੂਮ ਪਿਤਾ ਨੂੰ ਯਾਦ ਕਰਦੇ ਸ਼ੇਅਰ ਕੀਤੀ ਰਿਸ਼ੀ ਕਪੂਰ ਦੇ ਬਚਪਨ ਦੀ ਇਹ ਪੁਰਾਣੀ ਫੋਟੋ

By  Lajwinder kaur June 18th 2020 01:56 PM

ਰਿਧਿਮਾ ਕਪੂਰ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਰਿਸ਼ੀ ਕਪੂਰ ਦੇ ਬਚਪਨ ਦੀ ਇੱਕ ਪੁਰਾਣੀ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ । ਇਸ ਤਸਵੀਰ ‘ਚ ਰਿਸ਼ੀ ਕਪੂਰ ਆਪਣੇ ਭੈਣ-ਭਰਾਵਾਂ ਤੇ ਆਪਣੀ ਮਾਤਾ ਕ੍ਰਿਸ਼ਨਾ ਰਾਜ ਕਪੂਰ ਦੇ ਨਾਲ ਨਜ਼ਰ ਆ ਰਹੇ ਨੇ । ਇਸ ਫੋਟੋ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ।

Vote for your favourite : https://www.ptcpunjabi.co.in/voting/

ਕੈਂਸਰ ਦੀ ਬੀਮਾਰੀ ਨਾਲ ਲੜਦੇ ਹੋਏ ਰਿਸ਼ੀ ਕਪੂਰ ਬੀਤੀ 30 ਅਪ੍ਰੈਲ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ । ਜਿਸ ਤੋਂ ਬਾਅਦ ਪੂਰੇ ਬਾਲੀਵੁੱਡ ਤੇ ਫੈਨਜ਼ ਨੂੰ ਉਹਨਾਂ ਦੇ ਜਾਣ ਨਾਲ ਬਹੁਤ ਧੱਕਾ ਲੱਗਿਆ ਸੀ । ਦੇਸ਼ ‘ਚ ਲਾਕਡਾਊਨ ਹੋਣ ਕਰਕੇ ਰਿਧਿਮਾ ਆਪਣੇ ਪਿਤਾ ਦੇ ਅੰਤਿਮ ਸੰਸਕਾਰ ‘ਚ ਸ਼ਾਮਿਲ ਨਹੀਂ ਸੀ ਹੋ ਪਾਈ । ਰਿਸ਼ੀ ਕਪੂਰ ਦੇ ਅੰਤਿਮ ਵਿਦਾਈ ‘ਚ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋ ਪਾਏ ਸੀ ।

Riddhima Kapoor

ਪਰ ਰਿਧਿਮਾ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਕੁਝ ਨਾ ਕੁਝ ਪੋਸਟ ਕਰਦੇ ਹੀ ਰਹਿੰਦੇ ਨੇ । ਉਨ੍ਹਾਂ ਨੇ ਪਿਤਾ ਲਈ ਰੱਖੀ ਗਈ ਅੰਤਿਮ ਪ੍ਰਾਥਨਾ ਵਾਲੀ ਪੂਜਾ ਦੀਆਂ ਤਸਵੀਰਾਂ ਰਿਸ਼ੀ ਕਪੂਰ ਦੇ ਫੈਨਜ਼ ਲਈ ਸ਼ੇਅਰ ਕੀਤੀਆਂ ਸਨ ।

Riddhima Kapoor

Related Post