RIP Lata Mangeshkar: ਲਤਾ ਮੰਗੇਸ਼ਕਰ ਦੇ ਦਿਹਾਂਤ 'ਤੇ ਸਿਤਾਰੇ ਹੋਏ ਭਾਵੁਕ

By  Lajwinder kaur February 6th 2022 05:36 PM -- Updated: February 6th 2022 05:39 PM

ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ ਅੱਜ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਿਰੀ ਸਾਹ ਲਏ। ਦੱਸ ਦੇਈਏ ਕਿ ਉਹ ਪਿਛਲੇ 29 ਦਿਨਾਂ ਤੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਸਨ। ਇਸ ਦੌਰਾਨ ਫੈਨਜ਼ ਵੀ ਲਤਾ ਮੰਗੇਸ਼ਕਰ ਦੇ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ। ਪਰ ਅੱਜ 92 ਸਾਲ ਦੀ ਸਵਰ ਕੋਕਿਲਾ ਨੇ ਇਸ ਦੁਨਿਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਦਿੱਤਾ। ਲਤਾ ਮੰਗੇਸ਼ਕਰ ਦੇ ਦਿਹਾਂਤ ਤੇ ਕਈ ਰਾਜਨੀਤਿਕ ਹਸਤੀਆਂ ਤੇ ਫਿਲਮੀ ਸਿਤਾਰਿਆਂ ਨੇ ਦੁੱਖ ਜ਼ਾਹਿਰ ਕੀਤਾ ਹੈ ।

ਹੋਰ ਪੜ੍ਹੋ :ਸਰੋਤਿਆਂ ਦੇ ਦਿਲਾਂ ‘ਚ ਹਮੇਸ਼ਾ ਜਿੰਦਾ ਰਹਿਣਗੇ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਦੇ ਇਹ ਗੀਤ

ਦਿੱਗਜ ਐਕਟਰ ਧਰਮਿੰਦਰ ਨੇ ਵੀ ਸੋਸ਼ਲ ਮੀਡੀਆ ਉੱਤੇ ਲਤਾ ਮੰਗੇਸ਼ਕਰ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਸਾਰਾ ਸੰਸਾਰ ਉਦਾਸ ਹੈ !!! ਵਿਸ਼ਵਾਸ ਨਹੀਂ ਹੋ ਰਿਹਾ ਕਿ ਲਤਾ ਜੀ ਸਾਨੂੰ ਸਦਾ ਲਈ ਛੱਡ ਕੇ ਚਲੇ ਗਏ ਹਨ। ਲਤਾ ਜੀ ਅਸੀਂ ਤੁਹਾਨੂੰ ਯਾਦ ਕਰਾਂਗੇ। ਮੈਂ ਅਰਦਾਸ ਕਰਦਾ ਹਾਂ ? ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ’

dharmendra on lata ji

ਪਾਲੀਵੁੱਡ ਸਿੰਗਰ ਦਿਲਜੀਤ ਦੋਸਾਂਝ ਨੇ ਵੀ ਲੈਜੇਂਡ ਸਿੰਗਰ ਲਤਾ ਮੰਗੇਸ਼ਕਰ ਦੀ ਇੱਕ ਤਸਵੀਰ ਸ਼ੇਅਰ ਕਰਕੇ ਦੁੱਖ ਜਤਾਇਆ ਹੈ। ਬਾਲੀਵੁੱਡ ਜਗਤ ਤੋਂ ਲੈ ਕੇ ਪਾਲੀਵੁੱਡ ਜਗਤ ਦੇ ਕਲਾਕਾਰਾਂ ਨੇ ਪੋਸਟ ਪਾ ਕੇ ਲਤਾ ਜੀ ਦੀ ਮੌਤ ਤੇ ਦੁੱਖ ਜਤਾਇਆ ਹੈ।

Lata Mangeshkar passes away

ਲਤਾ ਜੀ ਦਾ ਅੰਤਿਮ ਸੰਸਕਾਰ ਸ਼ਿਵਾਜੀ ਪਾਰਕ ਵਿਖੇ ਸ਼ਾਮ 6.30 ਵਜੇ ਪੂਰੇ ਰਾਸ਼ਟਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਦੱਸ ਦੇਈਏ ਕਿ ਦੇਸ਼ ਵਿੱਚ ਦੋ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ, ਜਿਸ ਦੌਰਾਨ ਦੋ ਦਿਨ ਤਿਰੰਗਾ ਝੰਡਾ ਅੱਧਾ ਝੁਕਿਆ ਰਹੇਗਾ।

 

WAHEGURU ???? pic.twitter.com/ZguQRBiYQp

— DILJIT DOSANJH (@diljitdosanjh) February 6, 2022

ਸੱਤ ਦਹਾਕਿਆਂ ਤੋਂ ਵੱਧ ਦੇ ਕਰੀਅਰ 'ਚ ਇੰਦੌਰ 'ਚ ਜਨਮੀ ਸਵਰ ਕੋਕਿਲਾ ਮੰਗੇਸ਼ਕਰ ਨੇ 1,000 ਤੋਂ ਵੱਧ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਵੱਖ-ਵੱਖ ਖੇਤਰੀ ਅਤੇ ਵਿਦੇਸ਼ੀ ਭਾਸ਼ਾਵਾਂ 'ਚ ਹਜ਼ਾਰਾਂ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੀ ਹੈ। ਫ਼ਿਲਮ "ਵੀਰ ਜ਼ਾਰਾ" ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਸੀ। ਮੰਗੇਸ਼ਕਰ ਦਾ ਆਖਰੀ ਗੀਤ "ਸੌਗੰਧ ਮੁਝੇ ਇਸ ਮਿੱਟੀ ਦੀ" ਸੀ, ਜੋ 30 ਮਾਰਚ 2021 ਨੂੰ ਭਾਰਤੀ ਫੌਜ ਨੂੰ ਸ਼ਰਧਾਂਜਲੀ ਵਜੋਂ ਰਿਲੀਜ਼ ਕੀਤਾ ਗਿਆ ਸੀ। ਉਨ੍ਹਾਂ ਨੂੰ 2001 'ਚ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।

 

View this post on Instagram

 

A post shared by shreyaghoshal (@shreyaghoshal)

Related Post