RIP Lata Mangeshkar: ਜਾਣੋ ਸਵਰ ਕੋਕਿਲਾ ਲਤਾ ਮੰਗੇਸ਼ਕਰ ਦੇ ਜੀਵਨ ਬਾਰੇ ਦਿਲਚਸਪ ਗੱਲਾਂ

By  Pushp Raj February 7th 2022 10:35 AM -- Updated: February 7th 2022 08:38 AM

ਭਾਰਤ ਦੀ ਨਾਈਟਿੰਗੇਲ ਲਤਾ ਮੰਗੇਸ਼ਕਰ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਸੜਕਾਂ 'ਤੇ ਭਾਰੀ ਭੀੜ ਇਕੱਠੀ ਹੋਈ ਤੇ ਬਾਲੀਵੁੱਡ ਸੈਲੇਬਸ ਤੋਂ ਲੈ ਕੇ ਕਈ ਸਿਆਸੀ ਆਗੂ, ਇਥੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਪੀਐਮ ਮੋਦੀ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਲਤਾ ਜੀ ਭਾਰਤ ਦੀ ਮਹਿਜ਼ ਇੱਕ ਗਾਇਕਾ ਨਹੀਂ ਹਨ, ਸਗੋਂ ਉਹ ਹਰ ਭਾਰਤੀ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਸਨ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਤੇ ਦਿਲਚਸਪ ਗੱਲਾਂ...

ਮਰਾਠੀ ਸੰਗੀਤਕਾਰ ਪੰਡਿਤ ਦੀਨਾਨਾਥ ਮੰਗੇਸ਼ਕਰ ਦੇ ਘਰ ਜਨਮੀ ਲਤਾ ਮੰਗੇਸ਼ਕਰ ਬਚਪਨ ਤੋਂ ਹੀ ਸੰਗੀਤ ਅਤੇ ਅਦਾਕਾਰੀ ਦੀ ਦੁਨੀਆ ਤੋਂ ਜਾਣੂ ਸੀ। ਉਨ੍ਹਾਂ ਦਾ ਬਚਪਨ ਦਾ ਨਾਂਅ ਹੇਮਾ ਸੀ। ਪਰ ਬਾਅਦ ਵਿੱਚ ਉਨ੍ਹਾਂ ਨੂੰ ਲਤਾ ਨਾਂਅ ਦਿੱਤਾ ਗਿਆ।

ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਲਤਾ ਮੰਗੇਸ਼ਕਰ ਨੇ ਮਹਿਜ਼ 13 ਸਾਲ ਦੀ ਛੋਟੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਸਾਲ 1942 ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਲਤਾ ਜੀ ਨੇ ਆਪਣੇ ਲੰਬੇ ਕਰੀਅਰ ਵਿੱਚ 30,000 ਤੋਂ ਵੱਧ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ।

 

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਦਿਲੀਪ ਕੁਮਾਰ ਲਤਾ ਮੰਗੇਸ਼ਕਰ ਨੂੰ ਆਪਣੀ ਭੈਣ ਮੰਨਦੇ ਸਨ, ਪਰ ਇੱਕ ਖਾਸ ਰਿਸ਼ਤਾ ਹੋਣ ਦੇ ਬਾਵਜੂਦ ਲਤਾ ਮੰਗੇਸ਼ਕਰ ਅਤੇ ਦਿਲੀਪ ਕੁਮਾਰ ਵਿੱਚ ਦਰਾਰ ਪੈ ਗਈ। ਜਿਸ ਕਾਰਨ ਦੋਹਾਂ ਨੇ 13 ਸਾਲ ਤੱਕ ਕੋਈ ਗੱਲ ਨਹੀਂ ਕੀਤੀ।

 

ਆਪਣੀ ਮਿੱਠੀ ਆਵਾਜ਼ ਨਾਲ ਲੋਕਾਂ ਨੂੰ ਮੰਤਰਮੁਗਧ ਕਰਨ ਵਾਲੀ ਲਤਾ ਮੰਗੇਸ਼ਕਰ ਦੀ ਜ਼ਿੰਦਗੀ 'ਚ ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਲਤਾ ਜੀ ਨੂੰ ਖਾਣੇ 'ਚ ਹੌਲੀ ਜ਼ਹਿਰ ਦਿੱਤਾ ਗਿਆ, ਜਿਸ ਕਾਰਨ 3 ਮਹੀਨੇ ਤੱਕ ਉਨ੍ਹਾਂ ਲਈ ਬਿਸਤਰ ਤੋਂ ਉੱਠਣਾ ਮੁਸ਼ਕਿਲ ਹੋ ਗਿਆ।

ਸੂਰਾਂ ਦੀ ਰਾਣੀ ਕਹਾਉਣ ਵਾਲੀ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੀ ਪਤਲੀ ਆਵਾਜ਼ ਕਾਰਨ ਨਾਪਸੰਦ ਕੀਤਾ ਜਾਂਦਾ ਸੀ। ਆਪਣੇ ਕਰੀਅਰ ਦੇ ਸ਼ੁਰੂਆਤੀ ਹਿੱਸੇ ਵਿੱਚ, ਬਹੁਤ ਸਾਰੇ ਲੋਕਾਂ ਨੇ ਲਤਾ ਜੀ ਨੂੰ ਉਨ੍ਹਾਂ ਦੀ ਆਵਾਜ਼ ਲਈ ਰਿਜੈਕਟ ਕਰ ਦਿੱਤਾ ਸੀ।

 

ਆਪਣੇ ਗੀਤ 'ਏ ਮੇਰੇ ਵਤਨ ਕੇ ਲੋਗੋਂ' ਨਾਲ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਭਾਵੁਕ ਕਰ ਦੇਣ ਵਾਲੀ ਲਤਾ ਜੀ ਨੇ ਪਹਿਲਾਂ ਇਹ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਬਾਅਦ ਵਿੱਚ ਇਸ ਗੀਤ ਦੇ ਲੇਖਕ ਕਵੀ ਪ੍ਰਦੀਪ ਨੇ ਲਤਾ ਜੀ ਨੂੰ ਇਸ ਨੂੰ ਗਾਉਣ ਲਈ ਮਨਾ ਲਿਆ।

 

ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਲਤਾ ਮੰਗੇਸ਼ਕਰ ਨੇ ਘਰ ਦੀ ਦੇਖਭਾਲ ਲਈ ਬਾਹਰ ਕਦਮ ਰੱਖਿਆ। ਇਸ ਕਾਰਨ ਉਨ੍ਹਾਂ ਨੂੰ ਆਪਣੀ ਪੜ੍ਹਾਈ ਅੱਧ ਵਿਚਾਲੇ ਹੀ ਛੱਡਣੀ ਪਈ। ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਕਾਰਨ ਉਹ ਵਿਆਹ ਨਹੀਂ ਕਰਵਾ ਸਕੀ।

Lata Mangeshkar passes away

ਲਤਾ ਮੰਗੇਸ਼ਕਰ ਨੂੰ ਡੂੰਗਰਪੁਰ ਸ਼ਾਹੀ ਪਰਿਵਾਰ ਦੇ ਮਹਾਰਾਜਾ ਰਾਜ ਸਿੰਘ ਨਾਲ ਬਹੁਤ ਪਿਆਰ ਸੀ, ਪਰ ਰਾਜ ਸਿੰਘ ਨੇ ਆਪਣੇ ਮਾਪਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਆਮ ਘਰ ਦੀ ਕਿਸੇ ਵੀ ਕੁੜੀ ਨੂੰ ਆਪਣੇ ਘਰ ਦੀ ਨੂੰਹ ਨਹੀਂ ਬਣਾਉਣਗੇ। ਇਸ ਕਾਰਨ ਉਹ ਵਿਆਹ ਨਹੀਂ ਕਰਵਾ ਸਕੇ।

Rafi Saab with Kishore Kumar and Lata Mangeshkar Image Source: Google

 

ਹੋਰ ਪੜ੍ਹੋ  : ਪੰਜ ਤੱਤਾਂ ‘ਚ ਵਿਲੀਨ ਹੋਈ 'ਸਵਰ ਕੋਕਿਲਾ' ਲਤਾ ਮੰਗੇਸ਼ਕਰ, ਬਾਲੀਵੁੱਡ ਜਗਤ ਦੇ ਕਈ ਨਾਮੀ ਸਿਤਾਰਿਆਂ ਨੇ ਦਿੱਤੀ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ

ਲਤਾ ਜੀ ਨੇ ਵੱਖ-ਵੱਖ ਸ਼ੈਲੀਆਂ ਤੇ ਭਾਸ਼ਾਵਾਂ ਵਿੱਚ ਬਹੁਤ ਸਾਰੇ ਗੀਤ ਗਾਏ। ਉਨ੍ਹਾਂ ਨੇ ਇਕੱਲੇ ਹੀ ਸੰਗੀਤਕਾਰ ਲਕਸ਼ਮੀਕਾਂਤ ਪਿਆਰੇਲਾਲ ਲਈ 700 ਤੋਂ ਵੱਧ ਗੀਤ ਰਿਕਾਰਡ ਕੀਤੇ।

ਇੱਕ ਸਮਾਂ ਸੀ ਜਦੋਂ ਉਨ੍ਹਾਂ 'ਤੇ ਆਪਣੀ ਹੀ ਭੈਣ 'ਆਸ਼ਾ ਭੌਂਸਲੇ' ਦੀ ਤਰੱਕੀ ਤੋਂ ਈਰਖਾ ਕਰਨ ਦੇ ਦੋਸ਼ ਲੱਗੇ ਸਨ। ਹਾਲਾਂਕਿ ਇਸ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਲਤਾ ਤਾਈ ਦੀ ਦੂਜੀ ਭੈਣ ਮੀਨਾ ਤਾਈ ਨੇ ਕਿਹਾ, ''ਨਹੀਂ, ਅਜਿਹਾ ਬਿਲਕੁਲ ਨਹੀਂ ਹੈ।

 

ਫ਼ਿਲਮ ਜਗਤ ਦੇ ਕਈ ਹਿੱਟ ਗੀਤਾਂ 'ਚ ਆਪਣੀ ਆਵਾਜ਼ ਦੇਣ ਵਾਲੀ ਸਵਰ ਕੋਕਿਲਾ ਗਾਇਕੀ ਦੇ ਨਾਲ-ਨਾਲ ਅਦਾਕਾਰੀ 'ਚ ਵੀ ਹੁਸ਼ਿਆਰ ਸੀ। ਲਤਾ ਮੰਗੇਸ਼ਕਰ ਨੇ ਬੋਨੀ ਕਪੂਰ ਦੁਆਰਾ ਨਿਰਦੇਸ਼ਿਤ ਫਿਲਮ ਵਿੱਚ ਕੰਮ ਕੀਤਾ ਹੈ।

ਸਾਦਾ ਜੀਵਨ ਬਤੀਤ ਕਰਨ ਵਾਲੀ ਲਤਾ ਮੰਗੇਸ਼ਕਰ ਨੂੰ ਵੀ ਖਾਸ ਕਿਸਮ ਦੇ ਗਹਿਣੇ ਪਸੰਦ ਸਨ। ਲਤਾ ਜੀ ਨੂੰ ਹੀਰੇ ਜੜੀਆਂ ਚੂੜੀਆਂ ਬਹੁਤ ਪਸੰਦ ਸਨ। ਲਤਾ ਜੀ ਦੇ ਪਸੰਦੀਦਾ ਰੰਗ ਦੀ ਗੱਲ ਕਰੀਏ ਤਾਂ ਚਿੱਟਾ ਰੰਗ ਉਨ੍ਹਾਂ ਨੂੰ ਬਹੁਤ ਪਿਆਰਾ ਸੀ। ਇਸ ਤੋਂ ਇਲਾਵਾ ਉਹ ਸੰਗੀਤ ਸੁਨਣ ਤੇ ਖਾਣਾ ਖਾਣ ਦੀ ਵੀ ਬਹੁਤ ਸ਼ੌਕੀਨ ਸੀ।

Related Post