ਰਿਤੇਸ਼ ਦੇਸ਼ਮੁਖ ਨੇ ਆਪਣੀ ਲਾਈਫ ਪਾਟਨਰ ਜੇਨੇਲੀਆ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸ਼ੇਅਰ ਕੀਤੀ ਪਿਆਰੀ ਜਿਹੀ ਫੋਟੋ, ਕਲਾਕਾਰ ਕਮੈਂਟਸ ਕਰਕੇ ਕਰ ਰਹੇ ਨੇ ਵਿਸ਼

By  Lajwinder kaur August 5th 2020 01:16 PM -- Updated: August 5th 2020 01:35 PM

ਬਾਲੀਵੁੱਡ ਦੀ ਰੋਮਾਂਟਿਕ ਤੇ ਕਿਊਟ ਜੋੜੀ ਵਜੋਂ ਜਾਣੇ ਜਾਂਦੇ ਰਿਤੇਸ਼ ਦੇਸ਼ਮੁਖ ਤੇ ਜੇਨੇਲੀਆ ਡੀਸੂਜ਼ਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ।

 ਹੋਰ ਵੇਖੋ : ਰਘਵੀਰ ਬੋਲੀ ਨੇ ਦਿੱਗਜ ਅਦਾਕਾਰਾ ਜਤਿੰਦਰ ਕੌਰ ਦੇ ਨਾਲ ਪੁਰਾਣੇ ਪੰਜਾਬੀ ਗੀਤ ਉੱਤੇ ਬਣਾਈ ਵੀਡੀਓ, ਛਾਈ ਸੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ

ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਆਪਣੀ ਲਾਈਫ ਪਾਟਨਰ ਜੇਨੇਲੀਆ ਡੀਸੂਜ਼ਾ ਦੀ ਬਹੁਤ ਹੀ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਤੁਸੀਂ ਮੇਰੇ ਸਭ ਤੋਂ ਚੰਗੀ ਦੋਸਤ, ਮੇਰੀ ਖੁਸ਼ੀ,  ਮੇਰਾ ਸਾਥੀ, ਮੈਨੂੰ ਰਾਹ ਦਿਖਾਉਣ ਵਾਲੀ, ਮੇਰਾ ਉਤਸ਼ਾਹ, ਮੇਰੀ ਜ਼ਿੰਦਗੀ, ਮੇਰੀ ਸਭ ਕੁਝ ਹੈ । ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਇਕੋ । ਹੈਪੀ ਬਰਥਡੇਅ ਜੇਨੇਲੀਆ’ । ਬਾਲੀਵੁੱਡ ਕਲਾਕਾਰ ਵੀ ਜੇਨੇਲੀਆ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । ਤਿੰਨ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕਿਆ ਹੈ ।

ਦੱਸ ਦਈਏ ਰਿਤੇਸ਼ ਦੇਸ਼ਮੁਖ ਤੇ ਜੇਨੇਲੀਆ ਸਾਲ 2012 ‘ਚ ਵਿਆਹ ਕਰਵਾ ਲਿਆ ਸੀ । ਦੋਵਾਂ ਦੇ ਦੋ ਬੱਚੇ ਨੇ । ਜੇ ਗੱਲ ਕਰੀਏ ਰਿਤੇਸ਼ ਦੇਸ਼ਮੁਖ ਦੇ ਕੰਮ ਦੀ ਤਾਂ ਉਹ ਪਿੱਛੇ ਜਿਹੇ ‘ਹਾਊਸਫੁੱਲ-4’ ਤੇ ‘ਮਰਜਾਵਾਂ’ ਫ਼ਿਲਮਾਂ ‘ਚ ਨਜ਼ਰ ਆਏ ਸਨ । ਜੇਨੇਲੀਆ ਵੀ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ ।

Related Post