ਟੋਨੀ ਕੱਕੜ ਦੇ ਗੀਤ ‘ਕੁੜਤਾ-ਪਜਾਮਾ’ ਉੱਤੇ ਜੀਜੇ ਰੋਹਨਪ੍ਰੀਤ ਨੇ ਬਣਾਈ ਸ਼ਾਨਦਾਰ ਵੀਡੀਓ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਗਾਇਕ ਦਾ ਇਹ ਅੰਦਾਜ਼

By  Lajwinder kaur November 23rd 2020 04:42 PM

ਪੰਜਾਬੀ ਗਾਇਕ ਰੋਹਨਪ੍ਰੀਤ ਜੋ ਕਿ ਏਨੀਂ ਦਿਨੀਂ ਆਪਣੇ ਵਿਆਹ ਕਰਕੇ ਖੂਬ ਸੁਰਖੀਆਂ ਵਟੋਰ ਰਹੇ ਨੇ । ਆਪਣੀ ਪਤਨੀ ਨੇਹਾ ਕੱਕੜ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਨੇ। ਦੋਵਾਂ ਜਣਿਆ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।

inside pic of tony kakkar and rohanpreet  ਹੋਰ ਪੜ੍ਹੋ : ਗੁਰਨਾਮ ਭੁੱਲਰ ਲੈ ਕੇ ਆ ਰਹੇ ਨੇ ਨਵਾਂ ਗੀਤ ‘ਕੰਗਣਾ’, ਪੋਸਟਰ ਛਾਇਆ ਸ਼ੋਸਲ ਮੀਡੀਆ ਉੱਤੇ

ਹਾਲ ਹੀ ‘ਚ ਰੋਹਨਪ੍ਰੀਤ ਦਾ ਨਵਾਂ ਵੀਡੀਓ ਖੂਬ ਸ਼ੇਅਰ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਟੋਨੀ ਕੱਕੜ ਦੇ ਸੁਪਰ ਹਿੱਟ ਗੀਤ ‘ਕੁੜਤਾ ਪਜਾਮਾ’ ਉੱਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ । ਰੋਹਨਪ੍ਰੀਤ ਨੇ ਕਾਲੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ । ਇਸ ਵੀਡੀਓ ਨੂੰ ਰੋਹਨਪ੍ਰੀਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤਾ ਹੈ। ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

neha kakkar and tony kakkar

ਜੇ ਗੱਲ ਕਰੀਏ ਰੋਹਨਪ੍ਰੀਤ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦਾ ਐਕਸ ਕਾਲਿੰਗ ਗੀਤ ਦਰਸ਼ਕਾਂ ਦੇ ਰੁਬਰੂ ਹੋਇਆ ਹੈ । ਦਰਸ਼ਕਾਂ ਨੂੰ ਇਹ ਗੀਤ ਵੀ ਖੂਬ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਵੀ ਕਈ ਵਧੀਆ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।

neha kakkar and rohanpreet

Related Post