ਨੇਹਾ ਕੱਕੜ ਨੂੰ ਵੈਡਿੰਗ ਐਨੀਵਰਸਰੀ ਤੋਂ ਪਹਿਲਾਂ ਰੋਹਨਪ੍ਰੀਤ ਨੇ ਗਿਫਟ ਕੀਤੀ ਚੇਨ, ਨੇਹਾ ਕੱਕੜ ਨੇ ਵੀਡੀਓ ਕੀਤੀ ਸਾਂਝੀ

By  Shaminder October 22nd 2021 03:28 PM -- Updated: October 22nd 2021 03:30 PM

ਨੇਹਾ ਕੱਕੜ (Neha Kakkar) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਤੀ ਰੋਹਨਪ੍ਰੀਤ ਦੇ ਨਾਲ ਨਜ਼ਰ ਆ ਰਹੀ ਹੈ । ਦੋਵੇਂ ਆਪਣੀ ਵੈਡਿੰਗ ਐਨੀਵਰਸਰੀ ਦਾ ਪ੍ਰੀ-ਸੈਲੀਬ੍ਰੇਸ਼ਨ ਕਰ ਰਹੇ ਹਨ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਹ ਲਗਾਤਾਰ ਸ਼ੇਅਰ ਕਰ ਰਹੇ ਹਨ । ਨੇਹਾ ਕੱਕੜ ਨੇ ਇੱਕ ਨਵਾਂ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Neha kakkar and rohan preet-min Image From Instagram

ਹੋਰ ਪੜ੍ਹੋ : ਤਸਵੀਰ ਵਿੱਚ ਦਿਖਾਈ ਦੇਣ ਵਾਲੀ ਇਹ ਬੱਚੀ ਅੱਜ ਕਰਦੀ ਹੈ ਬਾਲੀਵੁੱਡ ’ਤੇ ਰਾਜ, ਦੱਸੋ ਕੌਣ ਹੈ ਇਹ ਅਦਾਕਾਰਾ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਜਣੇ ਜਹਾਜ਼ ‘ਚ ਬੈਠੇ ਹੋਏ ਹਨ ਅਤੇ ਨੇਹਾ ਕੱਕੜ ਸਭ ਨੂੰ ਆਪਣੇ ਗਲ ‘ਚ ਪਾਈ ਹੋਈ ਚੇਨ ਵਿਖਾ ਰਹੀ ਹੈ ।ਜਿਸ ‘ਚ ਰੋਹਨਪ੍ਰੀਤ ਸਿੰਘ ਦਾ ਨਾਮ ਲਿਖਿਆ ਹੋਇਆ ਹੈ । ਨੇਹਾ ਆਪਣੀ ਇਹ ਚੇਨ ਸਭ ਨੂੰ ਦਿਖਾ ਰਹੀ ਹੈ ਅਤੇ ਸ਼ਾਇਦ ਇਹ ਐਨੀਵਰਸਰੀ ਤੋਂ ਪਹਿਲਾਂ ਰੋਹਨਪ੍ਰੀਤ ਨੇ ਨੇਹਾ ਨੂੰ ਗਿਫਟ ਕੀਤੀ ਹੋਵੇ ।

neha kakkar,-min Image From Instagram

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਇਸ ਜੋੜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕੀਤਾ ਸੀ । ਇਸ ਵੀਡੀਓ ‘ਚ ਦੋਵੇਂ ਜਣੇ ਕੇਕ ਕੱਟਦੇ ਨਜ਼ਰ ਆਏ ਸਨ । ਦੱਸ ਦਈਏ ਕਿ ਦੋਵੇਂ 24 ਅਕਤੂਬਰ ਨੂੰ ਆਪਣੀ ਪਹਿਲੀ ਵੈਡਿੰਗ ਐਨੀਵਰਸਰੀ ਮਨਾਉਣ ਜਾ ਰਹੇ ਹਨ । ਇਸ ਤੋਂ ਪਹਿਲਾਂ ਦੋਵੇਂ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਗਾਤਾਰ ਵੀਡੀਓਜ਼ ਸਾਂਝੇ ਕਰ ਰਹੇ ਹਨ ਅਤੇ ਇੱਕ ਦੂਜੇ ‘ਤੇ ਪਿਆਰ ਲੁਟਾਉਂਦੇ ਦਿਖਾਈ ਦਿੱਤੇ ।

 

View this post on Instagram

 

A post shared by Rohanpreet Singh (@rohanpreetsingh)

 

Related Post