ਰੋਹਨਪ੍ਰੀਤ ਸਿੰਘ ਨੇ ਆਪਣੀ ਪਤਨੀ ਨੇਹਾ ਕੱਕੜ ਦੇ ਨਾਲ ਰੋਮਾਂਟਿਕ ਤਸਵੀਰ ਸ਼ੇਅਰ ਕਰਦੇ ਹੋਏ ਆਖੀ ਇਹ ਪਿਆਰੀ ਜਿਹੀ ਗੱਲ

By  Lajwinder kaur January 31st 2022 06:04 PM -- Updated: January 31st 2022 06:15 PM

ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ  Rohanpreet Singh ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਪਤਨੀ ਨੇਹਾ ਕੱਕੜ Neha Kakkar  ਦੇ ਨਾਲ ਬਹੁਤ ਹੀ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ : ਮੌਨੀ ਰਾਏ ਦੇ ਗ੍ਰਹਿ ਪ੍ਰਵੇਸ਼ ਦਾ ਵੀਡੀਓ ਆਇਆ ਸਾਹਮਣੇ, ਲਾਲ ਰੰਗ ਦੀ ਸਾੜ੍ਹੀ ‘ਚ ਬੇਹੱਦ ਖ਼ੂਬਸੂਰਤ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

rohanpreet singh made funny video and tag neha kakkar

ਰੋਹਨਪ੍ਰੀਤ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਨੇਹਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਤੂਝਮੇ ਰਾਤ ਮੇਰੀ, ਤੂਝਮੇ ਦਿਨ ਮੇਰੇ! ਤੂ ਹੀ ਯਾਰਾ ਮੇਰਾ ਦੇ ਨਾਲ ਹੀ ਉਨ੍ਹਾਂ ਜੱਫੀ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਇਸ ਤਸਵੀਰ ਚ ਰੋਹਨ ਜੂਸ ਗਲਾਸ ਤੇ ਨੇਹਾ ਨੇ ਕੋਫੀ ਵਾਲਾ ਕੱਪ ਚੁੱਕਿਆ ਹੋਇਆ ਹੈ। ਤਸਵੀਰ ‘ਚ ਦੋਵੇਂ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਨੇ। ਟੋਨੀ ਕੱਕੜ ਨੇ ਕਮੈਂਟ ਕਰਕੇ ਲਿਖਿਆ ਹੈ- ‘ਕਿਤਨੇ ਪਿਆਰੇ ਲੱਗ ਰਹੇ ਰਹੇ ho dono..’, ਇਸ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟ ਕੀਤਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਦੋਵਾਂ ਕਲਾਕਾਰਾਂ ਦੀ ਤਾਰੀਫ਼ਾਂ ਕਰ ਰਹੇ ਨੇ। ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।

Neha kakkar and Rohanpreet singh

ਹੋਰ ਪੜ੍ਹੋ : ਐਕਟਰ ਜਗਜੀਤ ਸੰਧੂ ਨੇ ਆਪਣੀ ਮਿਹਨਤ ਸਦਕਾ ਪੁਰਾਣੇ ਘਰ ਨੂੰ ਬਦਲਿਆ ਨਵੇਂ ਸ਼ਾਨਦਾਰ ਘਰ ‘ਚ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

ਦੱਸ ਦਈਏ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਨੇ ਸਾਲਾ 2020 ਵਿੱਚ ਵਿਆਹ ਕਰਵਾਇਆ ਸੀ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਦੋਵੇਂ ਪੇਸ਼ੇ ਤੋਂ ਗਾਇਕ ਹਨ। ਹਾਲ ਹੀ ‘ਚ ਦੋਵੇਂ ਜਣੇ ਇਕੱਠੇ ‘ਦੋ ਗੱਲਾਂ ਕਰੀਏ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਨੇਹਾ ਕੱਕੜ ਬਾਲੀਵੁੱਡ ਜਗਤ ਦੀ ਮਸ਼ਹੂਰ ਗਾਇਕਾ ਹੈ ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ।

 

 

View this post on Instagram

 

A post shared by Rohanpreet Singh (@rohanpreetsingh)

 

Related Post