ਕਈ ਬਿਮਾਰੀਆਂ ਦਾ ਸਾਹਮਣਾ ਕਰ ਰਹੀ ਅਦਾਕਾਰਾ ਸ਼ਗੁਫਤਾ ਅਲੀ ਦੀ ਰੋਹਿਤ ਸ਼ੈੱਟੀ ਨੇ ਕੀਤੀ ਮਦਦ
Rupinder Kaler
July 8th 2021 04:42 PM
ਏਨੀਂ ਦਿਨੀਂ ਅਦਾਕਾਰਾ ਸ਼ਗੁਫਤਾ ਅਲੀ ਸੁਰਖੀਆਂ ਵਿੱਚ ਹੈ, ਦਰਅਸਲ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਹ ਆਰਥਿਕ ਤੰਗੀਆਂ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਹੀ ਹੈ । 20 ਸਾਲ ਪਹਿਲਾਂ ਅਦਾਕਾਰਾ ਕੈਂਸਰ ਨਾਲ ਪੀੜਤ ਸੀ ।

ਹੋਰ ਪੜ੍ਹੋ :
ਇਸ ਤਸਵੀਰ ‘ਚ ਛਿਪੀ ਹੈ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ, ਕੀ ਤੁਸੀਂ ਪਛਾਣਿਆ !

ਹੁਣ ਅੱਖਾਂ ਦੇ ਇਲਾਜ਼ ਲਈ ਉਸ ਕੋਲ ਪੈਸੇ ਨਹੀਂ ਹੈ । ਇਸ ਦੇ ਨਾਲ ਹੀ ਉਹ ਬੁੱਢੀ ਮਾਂ ਦੀ ਦੇਖਭਾਲ ਕਰ ਰਹੀ ਹੈ । ਅਦਾਕਾਰਾ ਕੋਲ ਦਵਾਈ ਤੱਕ ਖਰੀਦਣ ਦੇ ਪੈਸੇ ਨਹੀਂ ਹਨ । ਆਰਥਿਕ ਤੰਗੀ ਤੋਂ ਛੁਟਕਾਰਾ ਪਾਉਣ ਲਈ ਅਦਾਕਾਰਾ ਕੰਮ ਦੀ ਮੰਗ ਕਰ ਰਹੀ ਹੈ ।

ਖਬਰਾਂ ਦੀ ਮੰਨੀਏ ਤਾਂ ਅਦਾਕਾਰ ਸੁਮੀਤ ਰਾਘਵਨ ਤੇ ਸੁਸ਼ਾਂਤ ਸਿੰਘ ਨੇ ਅਦਾਕਾਰਾ ਦੀ ਮਦਦ ਕੀਤੀ ਹੈ । ਫ਼ਿਲਮ ਨਿਰਮਾਤਾ ਰੋਹਿਤ ਸ਼ੈੱਟੀ ਨੇ ਵੀ ਸ਼ਗੁਫਤਾ ਅਲੀ ਦੀ ਮਦਦ ਕੀਤੀ ਹੈ । ਖ਼ਬਰਾਂ ਮੁਤਾਬਿਕ ਰੋਹਿਤ ਸ਼ੈੱਟੀ ਨੇ ਮੋਟੀ ਰਕਮ ਅਦਾਕਾਰਾ ਨੂੰ ਟਰਾਂਸਫਰ ਕੀਤੀ ਹੈ ।