ਰੌਸ਼ਨ ਪ੍ਰਿੰਸ ਦੀ ਅਗਲੀ ਫ਼ਿਲਮ 'ਬੂ... ਮੈਂ ਡਰਗੀ' ਦਾ ਹੋਇਆ ਐਲਾਨ, ਪੋਸਟਰ ਆਇਆ ਸਾਹਮਣੇ

By  Aaseen Khan April 10th 2019 11:28 AM -- Updated: April 10th 2019 11:33 AM

ਰੌਸ਼ਨ ਪ੍ਰਿੰਸ ਦੀ ਅਗਲੀ ਫ਼ਿਲਮ 'ਬੂ... ਮੈਂ ਡਰਗੀ' ਦਾ ਹੋਇਆ ਐਲਾਨ, ਪੋਸਟਰ ਆਇਆ ਸਾਹਮਣੇ : ਰੌਸ਼ਨ ਪ੍ਰਿੰਸ ਪੰਜਾਬੀ ਇੰਡਸਟਰੀ ਦੇ ਦਮਦਾਰ ਅਦਾਕਾਰ ਅਤੇ ਗਾਇਕ ਹਨ। ਇਸ ਸਾਲ ਉਹ ਲਗਾਤਾਰ ਤਿੰਨ ਫ਼ਿਲਮਾਂ ਲੈ ਕੇ ਆਉਣ ਵਾਲੇ ਹਨ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਫ਼ਿਲਮ ਦਾ ਨਾਮ ਹੈ 'ਬੂ... ਮੈਂ ਡਰਗੀ', ਜੀ ਹਾਂ ਇਹ ਫ਼ਿਲਮ ਦਾ ਨਾਮ ਹੀ ਹੈ ਜਿਹੜਾ ਕਿ ਬਹੁਤ ਹੀ ਵੱਖਰਾ ਤੇ ਰੋਚਕ ਹੈ। ਫ਼ਿਲਮ ਵੀ ਅਜਿਹੀ ਹੀ ਹੋਣ ਵਾਲੀ ਹੈ ਕਿਉਂਕਿ ਇਹ ਫ਼ਿਲਮ ਹੌਰਰ ਕਾਮੇਡੀ ਫ਼ਿਲਮ ਹੋਵੇਗੀ। ਫ਼ਿਲਮ ਮਨਜੀਤ ਸਿੰਘ ਟੋਨੀ ਵੱਲੋਂ ਡਾਇਰੈਕਟ ਕੀਤੀ ਜਾਣੀ ਹੈ,ਅਤੇ ਰਾਜੂ ਵਰਮਾ ਵੱਲੋਂ ਫ਼ਿਲਮ ਦੀ ਕਹਾਣੀ ਲਿਖੀ ਗਈ ਹੈ।

 

View this post on Instagram

 

Eh Hun tusi Dekho Vayi Darde Darde Hassna ya Hassde Hassde Darna ??? Upcoming Movie #Booo_mai_Dargi #roshanprince #isharikhi #yograjsingh #Bnsharma #harbysangha #anitadevgan #anmolverma Directed By #Manjeetsinghtony Written By #Rajuverma

A post shared by Roshan Prince (@theroshanprince) on Apr 9, 2019 at 9:10am PDT

ਫ਼ਿਲਮ 'ਚ ਰੌਸ਼ਨ ਪ੍ਰਿੰਸ ਦਾ ਸਾਥ ਨਿਭਾਉਣਗੇ ਅਦਾਕਾਰਾ ਈਸ਼ਾ ਰਿਖੀ। ਇਹਨਾਂ ਤੋਂ ਇਲਾਵਾ ਯੋਗਰਾਜ ਸਿੰਘ, ਬੀ.ਐੱਨ ਸ਼ਰਮਾ, ਹਾਰਬੀ ਸੰਘਾ, ਅਨੀਤਾ ਦੇਵਗਨ, ਅਨਮੋਲ ਵਰਮਾ, ਨਿਸ਼ਾ ਬਾਨੋ, ਹਰਦੀਪ ਗਿੱਲ, ਗੁਰਮੀਤ ਸਾਜਨ, ਸੋਨੀ ਨੱਢਾ, ਅਤੇ ਦਿਲਾਵਰ ਸਿੱਧੂ ਵਰਗੇ ਵੱਡੇ ਚਿਹਰੇ ਫ਼ਿਲਮ 'ਚ ਹੌਰਰ ਅਤੇ ਕਾਮੇਡੀ ਦਾ ਤੜਕਾ ਲਗਾਉਂਦੇ ਨਜ਼ਰ ਆਉਣਗੇ।

ਹੋਰ ਵੇਖੋ : 'ਬਲੈਕੀਆ' ਦਾ ਟਾਈਟਲ ਟਰੈਕ 10 ਅਪ੍ਰੈਲ ਨੂੰ ਹੋਵੇਗਾ ਰਿਲੀਜ਼, ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ

 

View this post on Instagram

 

#LadduBarfi ? @isharikhi

A post shared by Roshan Prince (@theroshanprince) on Jan 21, 2019 at 5:01am PST

ਨੈਕਸਟ ਇਮੇਜ ਐਂਟਰਟੇਨਮੈਂਟ ਦੀ ਪ੍ਰੋਡਕਸ਼ਨ 'ਚ ਬਣ ਰਹੀ ਫ਼ਿਲਮ 'ਬੂ ਮੈਂ ਡਰਗੀ' ਨੂੰ ਸੋਨੀ ਨੱਢਾ ਅਤੇ ਕਰਮਜੀਤ ਥਿੰਦ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।

ਫ਼ਿਲਮ ਦੀ ਰਿਲੀਜ਼ ਡੇਟ ਅਜੇ ਸਾਹਮਣੇ ਨਹੀਂ ਆਈ ਪਰ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ ਜਿਸ 'ਚ ਕੁਰਸੀਆਂ ਕਿਤਾਬਾਂ ਅਤੇ ਬੈੱਡ ਹਵਾ 'ਚ ਉੱਡਦੇ ਨਜ਼ਰ ਆ ਰਹੇ ਹਨ। ਸਰਦਾਰ ਜੀ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਇਹ ਅਗਲੀ ਹੌਰਰ ਕਾਮੇਡੀ ਫ਼ਿਲਮ ਹੋਣ ਵਾਲੀ ਹੈ। ਦੇਖਣਾ ਹੋਵੇਗਾ ਦਰਸ਼ਕ ਫ਼ਿਲਮ ਦੇਖ ਹੱਸਦੇ ਜ਼ਿਆਦਾ ਹਨ ਜਾਂ ਡਰਦੇ ਹਨ।

Related Post