Advertisment

ਰੌਸ਼ਨ ਪ੍ਰਿੰਸ ਦੀ ਅਗਲੀ ਫ਼ਿਲਮ 'ਬੂ... ਮੈਂ ਡਰਗੀ' ਦਾ ਹੋਇਆ ਐਲਾਨ, ਪੋਸਟਰ ਆਇਆ ਸਾਹਮਣੇ

author-image
By Aaseen Khan
New Update
ਰੌਸ਼ਨ ਪ੍ਰਿੰਸ ਦੀ ਅਗਲੀ ਫ਼ਿਲਮ 'ਬੂ... ਮੈਂ ਡਰਗੀ' ਦਾ ਹੋਇਆ ਐਲਾਨ, ਪੋਸਟਰ ਆਇਆ ਸਾਹਮਣੇ
Advertisment
ਰੌਸ਼ਨ ਪ੍ਰਿੰਸ ਦੀ ਅਗਲੀ ਫ਼ਿਲਮ 'ਬੂ... ਮੈਂ ਡਰਗੀ' ਦਾ ਹੋਇਆ ਐਲਾਨ, ਪੋਸਟਰ ਆਇਆ ਸਾਹਮਣੇ : ਰੌਸ਼ਨ ਪ੍ਰਿੰਸ ਪੰਜਾਬੀ ਇੰਡਸਟਰੀ ਦੇ ਦਮਦਾਰ ਅਦਾਕਾਰ ਅਤੇ ਗਾਇਕ ਹਨ। ਇਸ ਸਾਲ ਉਹ ਲਗਾਤਾਰ ਤਿੰਨ ਫ਼ਿਲਮਾਂ ਲੈ ਕੇ ਆਉਣ ਵਾਲੇ ਹਨ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਫ਼ਿਲਮ ਦਾ ਨਾਮ ਹੈ 'ਬੂ... ਮੈਂ ਡਰਗੀ', ਜੀ ਹਾਂ ਇਹ ਫ਼ਿਲਮ ਦਾ ਨਾਮ ਹੀ ਹੈ ਜਿਹੜਾ ਕਿ ਬਹੁਤ ਹੀ ਵੱਖਰਾ ਤੇ ਰੋਚਕ ਹੈ। ਫ਼ਿਲਮ ਵੀ ਅਜਿਹੀ ਹੀ ਹੋਣ ਵਾਲੀ ਹੈ ਕਿਉਂਕਿ ਇਹ ਫ਼ਿਲਮ ਹੌਰਰ ਕਾਮੇਡੀ ਫ਼ਿਲਮ ਹੋਵੇਗੀ। ਫ਼ਿਲਮ ਮਨਜੀਤ ਸਿੰਘ ਟੋਨੀ ਵੱਲੋਂ ਡਾਇਰੈਕਟ ਕੀਤੀ ਜਾਣੀ ਹੈ,ਅਤੇ ਰਾਜੂ ਵਰਮਾ ਵੱਲੋਂ ਫ਼ਿਲਮ ਦੀ ਕਹਾਣੀ ਲਿਖੀ ਗਈ ਹੈ।
Advertisment
ਫ਼ਿਲਮ 'ਚ ਰੌਸ਼ਨ ਪ੍ਰਿੰਸ ਦਾ ਸਾਥ ਨਿਭਾਉਣਗੇ ਅਦਾਕਾਰਾ ਈਸ਼ਾ ਰਿਖੀ। ਇਹਨਾਂ ਤੋਂ ਇਲਾਵਾ ਯੋਗਰਾਜ ਸਿੰਘ, ਬੀ.ਐੱਨ ਸ਼ਰਮਾ, ਹਾਰਬੀ ਸੰਘਾ, ਅਨੀਤਾ ਦੇਵਗਨ, ਅਨਮੋਲ ਵਰਮਾ, ਨਿਸ਼ਾ ਬਾਨੋ, ਹਰਦੀਪ ਗਿੱਲ, ਗੁਰਮੀਤ ਸਾਜਨ, ਸੋਨੀ ਨੱਢਾ, ਅਤੇ ਦਿਲਾਵਰ ਸਿੱਧੂ ਵਰਗੇ ਵੱਡੇ ਚਿਹਰੇ ਫ਼ਿਲਮ 'ਚ ਹੌਰਰ ਅਤੇ ਕਾਮੇਡੀ ਦਾ ਤੜਕਾ ਲਗਾਉਂਦੇ ਨਜ਼ਰ ਆਉਣਗੇ। ਹੋਰ ਵੇਖੋ : 'ਬਲੈਕੀਆ' ਦਾ ਟਾਈਟਲ ਟਰੈਕ 10 ਅਪ੍ਰੈਲ ਨੂੰ ਹੋਵੇਗਾ ਰਿਲੀਜ਼, ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ
 
View this post on Instagram
 

#LadduBarfi ? @isharikhi

A post shared by Roshan Prince (@theroshanprince) on

ਨੈਕਸਟ ਇਮੇਜ ਐਂਟਰਟੇਨਮੈਂਟ ਦੀ ਪ੍ਰੋਡਕਸ਼ਨ 'ਚ ਬਣ ਰਹੀ ਫ਼ਿਲਮ 'ਬੂ ਮੈਂ ਡਰਗੀ' ਨੂੰ ਸੋਨੀ ਨੱਢਾ ਅਤੇ ਕਰਮਜੀਤ ਥਿੰਦ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਰਿਲੀਜ਼ ਡੇਟ ਅਜੇ ਸਾਹਮਣੇ ਨਹੀਂ ਆਈ ਪਰ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ ਜਿਸ 'ਚ ਕੁਰਸੀਆਂ ਕਿਤਾਬਾਂ ਅਤੇ ਬੈੱਡ ਹਵਾ 'ਚ ਉੱਡਦੇ ਨਜ਼ਰ ਆ ਰਹੇ ਹਨ। ਸਰਦਾਰ ਜੀ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਇਹ ਅਗਲੀ ਹੌਰਰ ਕਾਮੇਡੀ ਫ਼ਿਲਮ ਹੋਣ ਵਾਲੀ ਹੈ। ਦੇਖਣਾ ਹੋਵੇਗਾ ਦਰਸ਼ਕ ਫ਼ਿਲਮ ਦੇਖ ਹੱਸਦੇ ਜ਼ਿਆਦਾ ਹਨ ਜਾਂ ਡਰਦੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment