ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਦਾ ਇਕ ਹੋਰ ਕਿਰਦਾਰ ਆਇਆ ਸਾਹਮਣੇ, ਫ਼ਿਲਮ ਦੀ ਤੁਲਨਾ ਹੋ ਰਹੀ ਹੈ ਬਾਲੀਵੁੱਡ ਮੂਵੀ ਨਾਲ

By  Gulshan Kumar February 28th 2018 11:48 AM

ਪ੍ਰਿੰਸ ਔਫ਼ ਪੰਜਾਬੀ ਮਿਉਜ਼ਿਕ ਐਂਡ ਫ਼ਿਲਮ ਇੰਡਸਟਰੀ ਰੌਸ਼ਨ ਪ੍ਰਿੰਸ ਤੁਹਾਨੂੰ ਬਹੁਤ ਜਲਦ ਬੇਤੋਰ ਫੌਜੀ ਦਿਖਾਈ ਦੇਣਗੇ | ਜੀ ਹਾਂ ਤੇ ਉਹ ਸੋਲਜ਼ਰ ਦੀ ਭੂਮਿਕਾ ਨਿਭਾਉਣਗੇ ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਵਿਚ ਜਿਵੇਂ ਜਿਵੇਂ ਫ਼ਿਲਮ ਰਿਲੀਜ਼ ਦੇ ਨੇੜੇ ਆ ਰਹੀ ਹੈ, ਤਿਵੇਂ ਤਿਵੇਂ ਫ਼ਿਲਮ ਦੇ ਕਿਰਦਾਰ ਰੀਵੀਲ ਹੋ ਰਹੇ ਨੇ ਤੇ ਜਿਹੜਾ ਹੁਣ ਕਿਰਦਾਰ ਰੀਵੀਲ ਹੋਇਆ ਹੈ, ਉਹ ਹੈ ਸੂਬੇਦਾਰ ਜੋਗਿੰਦਰ ਸਿੰਘ ਦੇ ਇਕ ਹੋਰ ਭਰੋਸੇਮੰਦ ਸਾਥੀ ਸਵਰਨ ਸਿੰਘ ਦਾ | ਜਿਸ ਕਿਰਦਾਰ ਨੂੰ ਨਿਭਾ ਰਹੇ ਨੇ ਰੌਸ਼ਨ ਪ੍ਰਿੰਸ, ਜਿਨ੍ਹਾਂ ਨੇ ਪਿਛਲੇ ਦਿਨੀ ਹੀ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਇਸ ਸਾਲ ਦੀ ਹੁਣ ਤੱਕ ਦੀ ਪਹਿਲੀ ਬਿਗ ਹਿੱਟ ਦਿਤੀ ਲਾਂਵਾਂ ਫ਼ੇਰੇ ਦੇ ਰੂਪ ਵਿਚ | ਹੁਣ ਰੌਸ਼ਨ ਪ੍ਰਿੰਸ  Roshan Prince ਦੀਆਂ ਸਾਰੀਆਂ ਨਜ਼ਰਾਂ ਉਹਨਾਂ ਦੀ ਮੂਵੀ ਸੂਬੇਦਾਰ ਜੋਗਿੰਦਰ ਸਿੰਘ ਉਤੇ ਟਿਕੀਆਂ ਨੇ |

ਵੈਸੇ ਜਿਸ ਤਰੀਕੇ ਨਾਲ ਸੂਬੇਦਾਰ ਜੋਗਿੰਦਰ ਸਿੰਘ ਫ਼ਿਲ਼ਮ ਦੇ ਕਿਰਦਾਰ ਆਏ ਦਿਨ ਸਾਹਮਣੇ ਆ ਰਹੇ ਨੇ, ਪੰਜਾਬੀ ਫ਼ਿਲਮ ਇੰਡਸਟਰੀ ਨੇ ਇਸ ਫ਼ਿਲਮ ਦੀ ਤੁਲਨਾ ਸੰਨੀ ਦਿਓਲ ਦੀ ਮੂਵੀ ਬੋਰਡਰ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ | ਜਿਵੇਂ ਬੋਰਡਰ ਫ਼ਿਲਮ ਵਿੱਚ ਬਾਲੀਵੁੱਡ ਦੇ ਬਹੁਤ ਸਾਰੇ ਹੀਰੋ ਸਨ, ਉਸੇ ਤਰਾਂ ਇਸ ਮੂਵੀ ਵਿੱਚ ਵੀ ਬਹੁਤ ਸਾਰੇ ਪੰਜਾਬੀ ਸਿਤਾਰਿਆਂ ਦੀ ਅਦਾਕਾਰੀ ਦਾ ਜਲਵਾ ਦਿਖਾਈ ਦਏਗਾ | ਬਾਕੀ ਫ਼ਿਲਮ ਰੀਲੀਜ਼ ਹੋਣ ਦੇ ਬਾਦ ਪਤਾ ਲਗੇਗਾ ਕਿ ਫ਼ਿਲਮ ਕਿੰਨੀ ਕੁ ਫ਼ਿਲਮ ਲਵਰਸ ਨੂੰ ਪਸੰਦ ਆਏਗੀ |

Edited By: Gourav Kochhar

Related Post