ਆਪਣੇ ਬੇਟੇ ਗੌਰਿਕ ਦੀ ਇਹ ਡਿਮਾਂਡ ਪੂਰੀ ਨਹੀਂ ਕਰ ਪਾਏ ਰੌਸ਼ਨ ਪ੍ਰਿੰਸ, ਗਾਇਕ ਨੇ ਫੋਟੋ ਸ਼ੇਅਰ ਕਰਕੇ ਦੱਸੀ ਪੂਰੀ ਗੱਲ
ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਲਾਕਡਾਊਨ ਦੇ ਸਮੇਂ ਦਾ ਪੂਰਾ ਲੁਤਫ ਉੱਠਾ ਰਹੇ ਨੇ । ਉਹ ਇਸ ਸਮੇਂ ਨੂੰ ਆਪਣੇ ਬੱਚਿਆਂ ਦੇ ਨਾਲ ਖੇਡ ਕੇ ਬਿਤਾ ਰਹੇ ਨੇ । ਰੌਸ਼ਨ ਪ੍ਰਿੰਸ ਨੇ ਆਪਣੇ ਬੇਟੇ ਦਾ ਪਿਆਰਾ ਜਿਹਾ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਉਹ ਚਾਹੁੰਦਾ ਹੈ ਕਿ ਮੈਂ ਉੱਥੇ ਆਵਾਂ’। ਤਸਵੀਰ ‘ਚ ਦੇਖ ਸਕਦੇ ਹੋ ਗੌਰਿਕ ਜਿੱਥੇ ਬੈਠਿਆ ਹੈ ਉਹ ਜਗ੍ਹਾ ਕਿੰਨੀ ਤੰਗ ਹੈ ਤੇ ਉੱਥੇ ਸਿਰਫ ਛੋਟਾ ਬੱਚਾ ਹੀ ਬੈਠ ਸਕਦਾ ਹੈ । ਪਰ ਗੌਰਿਕ ਚਾਹੁੰਦਾ ਹੈ ਕਿ ਡੈਡੀ ਰੌਸ਼ਨ ਪ੍ਰਿੰਸ ਵੀ ਉਸ ਦੇ ਨਾਲ ਉੱਥੇ ਬੈਠਣ । ਜਿਸਦੇ ਚੱਲਦੇ ਰੌਸ਼ਨ ਪ੍ਰਿੰਸ ਨੇ ਤਸਵੀਰ ਸ਼ੇਅਰ ਕਰਕੇ ਦੱਸਿਆ ਹੈ ਕਿ ਉਨ੍ਹਾਂ ਦਾ ਬੇਟਾ ਕੀ ਚਾਹੁੰਦਾ ਹੈ ਤੇ ਉਹ ਇਹ ਇੱਛਾ ਪੂਰੀ ਨਹੀਂ ਕਰ ਸਕਦੇ । ਪਰ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰ ਮਾਨਵ ਵਿਜ ਤੇ ਪੰਜਾਬੀ ਅਦਾਕਾਰਾ ਨੇਹਾ ਪਵਾਰ ਨੇ ਕਮੈਂਟ ਕਰਕੇ ਇਸ ਫੋਟੋ ਦੀ ਤਾਰੀਫ਼ ਕੀਤੀ ਹੈ ।
View this post on Instagram
He wants Me to Come in there..!! #Gaurik #Summertime with Kids.
ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣੀ ਬੇਟੀ ਗੋਪਿਕਾ ਦਾ ਫੋਟੋ ਵੀ ਸ਼ੇਅਰ ਕੀਤਾ ਸੀ ਜਿਸ ਉਹ ਆਪਣੀ ਬੇਟੀ ਦੇ ਨਾਲ ਸਾਇਕਲਿੰਗ ਕਰਦੇ ਹੋਏ ਦਿਖਾਈ ਦੇ ਰਹੇ ਨੇ । ਉਹ ਅਕਸਰ ਹੀ ਆਪਣੇ ਬੱਚਿਆਂ ਦੇ ਬਿਤਾਏ ਖ਼ਾਸ ਪਲਾਂ ਨੂੰ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।
View this post on Instagram
Lets Go Cycling ✌️ #summertime ??
ਜੇ ਗੱਲ ਕਰੀਏ ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਤਾਂ ਉਹ ‘ਬਿਊਟੀਫੁਲ ਬਿੱਲੋ’ ਫ਼ਿਲਮ ਵਿੱਚ ਰੁਬੀਨਾ ਬਾਜਵਾ ਤੇ ਨੀਰੂ ਬਾਜਵਾ ਦੇ ਨਾਲ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਇੱਕ ਹੋਰ ਪੰਜਾਬੀ ਫ਼ਿਲਮ Sehar ‘ਚ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਉਹ ਫ਼ਿਲਮਾਂ ਦੇ ਨਾਲ ਆਪਣੇ ਸਿੰਗਲ ਟਰੈਕਸ ਦੇ ਨਾਲ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਨਵਾਂ ਗੀਤ ਨੈਣ ਫਰੇਬੀ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।
View this post on Instagram