ਰੌਸ਼ਨ ਪ੍ਰਿੰਸ ਨੇ ਸਾਂਝਾ ਕੀਤਾ ਗੀਤ ‘ਸੋਹੰ ਖਾਨੀ ਆ’ ਦਾ ਟੀਜ਼ਰ

By  Lajwinder kaur February 15th 2019 02:27 PM

ਪੰਜਾਬੀ ਸਿੰਗਰ ਤੇ ਅਦਾਕਾਰ ਰੌਸ਼ਨ ਪ੍ਰਿੰਸ ਜੋ ਕਿ ਬਹੁਤ ਜਲਦ ਆਪਣਾ ਨਵਾਂ ਗੀਤ ‘ਸੋਹੰ ਖਾਨੀ ਆ’ ਲੈ ਕੇ ਆ ਰਹੇ ਹਨ। ਗੀਤ ਦੇ ਪੋਸਟਰ ਨੂੰ ਸ਼ੇਅਰ ਕਰਨ ਤੋਂ ਬਾਅਦ ਹੁਣ ਰੌਸ਼ਨ ਪ੍ਰਿੰਸ ਨੇ ਗੀਤ ਦਾ ਟੀਜ਼ਰ ਵੀ ਸ਼ੇਅਰ ਕਰ ਦਿੱਤਾ ਹੈ। ਰੌਸ਼ਨ ਪ੍ਰਿੰਸ ਨੇ ਕੈਪਸ਼ਨ ਦੇ ਰਾਹੀਂ ਦੱਸਿਆ ਹੈ ਕਿ ਗੀਤ ਦੀ ਰਿਲੀਜ਼ਿੰਗ ਡੇਟ ਬਦਲ ਕੇ 19 ਫਰਵਰੀ ਦੀ ਬਜਾਏ ਹੁਣ 18 ਫਰਵਰੀ ਕਰ ਦਿੱਤੀ ਗਈ ਹੈ।

View this post on Instagram

 

Teaser #SohnKhaniAan Hun 19Feb di Bajaye #18Feb Nu #TSeries

A post shared by Roshan Prince (@theroshanprince) on Feb 14, 2019 at 5:34am PST

ਹੋਰ ਵੇਖੋ: ਜਾਣੋ ਨੀਰੂ ਬਾਜਵਾ ਨੂੰ ਕਿਉਂ ਪਸੰਦ ਹੈ ‘ਬਿੱਗ ਬੀ’ ਦਾ ਇਹ ਗਾਣਾ

ਗੱਲ ਕਰਦੇ ਹਾਂ ਟੀਜ਼ਰ ਦੀ ਜਿਸ ਚ ਰੌਸ਼ਨ ਪ੍ਰਿੰਸ ਦੇ ਨਾਲ ਕਮਲ ਖੰਗੂਰਾ ਨਜ਼ਰ ਆ ਰਹੀ ਹੈ। ਵੀਡੀਓ ਚ ਕਮਲ ਖੰਗੂਰਾ ਜੋ ਕਿ ਰੇਡਿਓ ਜੌਕੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਰਹੀ ਹੈ। ਟੀਜ਼ਰ ‘ਚ ਦੋਵੇਂ ਕਿਸੇ ਗੱਲ ਤੋਂ ਨਰਾਜ਼ ਦਿਖਾਈ ਦੇ ਰਹੇ ਹਨ। ਦੋਵਾਂ ਦੀ ਜੋੜੀ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ। ਹੁਣ ਤਾਂ ਗੀਤ ਦੀ ਵੀਡੀਓ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕੌਣ ਕਿਸ ਨੂੰ ਮਨਾਉਂਦਾ ਹੈ। ਗੀਤ ਦਾ ਟੀਜ਼ਰ ਟੀ-ਸੀਰੀਜ਼ ਦੇ ਆਫੀਸ਼ੀਅਲ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਦੇ ਟੀਜ਼ਰ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰੌਸ਼ਨ ਪ੍ਰਿੰਸ ਦਾ ਗੀਤ ‘ਸੋਹੰ ਖਾਨੀ ਆ’ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਹਨ। ਇਸ ਗੀਤ ਦਾ ਮਿਊਜ਼ਿਕ ਜੱਗੀ ਸਿੰਘ ਨੇ ਤਿਆਰ ਕੀਤਾ ਹੈ। ਇਹ ਗੀਤ 18 ਫਰਵਰੀ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।

 

Related Post